ਪੰਜਾਬ ‘ਚ ਅੱਜ ਕੋਰੋਨਾ ਨਾਲ ਵਧਿਆ ਮੌਤਾਂ ਦਾ ਆਂਕੜਾ, ਬੱਚੇ ਵੀ ਨਹੀਂ ਛੱਡੇ

Tags

ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ‘ਚ ਦਾਖਲ 8 ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਗੋਪਾਲਪੁਰ ‘ਚ ਰਹਿਣ ਵਾਲੇ ਬੱਚੇ ਨੂੰ ਐਤਵਾਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ ,ਜਿੱਥੇ ਬੱਚੇ ਦੀ ਹਾਲਤ ਗੰਭੀਰ ਹੋਣ ‘ਤੇ ਵੈਂਟੀਲੇਟਰ’ ਤੇ ਰੱਖਿਆ ਗਿਆ ਸੀ।

ਜਿਸ ਤੋਂ ਬਾਅਦ ਇਹ ਬੱਚਾ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਇਆ ਗਿਆ ਸੀ। ਫਿਲਹਾਲ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਲਏ ਜਾ ਰਹੇ ਹਨ। ਅੰਮ੍ਰਿਤਸਰ ਜ਼ਿਲ੍ਹੇ ‘ਚ ਕੋਰੋਨਾ ਨਾਲ ਸੋਮਵਾਰ ਨੂੰ ਹੀ 3 ਮੌਤਾਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਅੱਜ ਸਵੇਰੇ ਕੱਟਰਾ ਸ਼ੇਰ ਸਿੰਘ ਦੇ ਰਹਿਣ ਵਾਲੇ 60 ਸਾਲਾ ਅਰਜੁਨ ਕੁਮਾਰ ਅਤੇ ਸ਼ਰਮਾ ਕਲੋਨੀ ਦੇ ਰਹਿਣ ਵਾਲੇ 78 ਸਾਲਾ ਸਤਿਆਪਾਲ ਸ਼ਰਮਾ ਦੀ ਸੋਮਵਾਰ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਮੌਤ ਹੋ ਗਈ ਹੈ। ਇਹ ਦੋਵੇਂ ਕੋਰੋਨਾ ਨਾਲ ਪੀੜਤ ਸਨ। ਡਾਕਟਰਾਂ ਮੁਤਾਬਕ ਦੋਵੇਂ ਕੋਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਨਾਲ ਵੀ ਪੀੜਤ ਸਨ ਅਤੇ ਦੋਵਾਂ ਦੀ ਹਾਲਤ ਪਿਛਲੇ ਕੁਝ ਦਿਨਾਂ ਤੋਂ ਕਾਫੀ ਗੰਭੀਰ ਸੀ, ਜਿਨ੍ਹਾਂ ਦੀ ਅੱਜ ਮੌਤ ਹੋ ਗਈ ਹੈ।

ਪੰਜਾਬ ਵਿੱਚ ਅੱਜ ਨਵੇਂ 55 ਪਾਜ਼ੀਟਿਵ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 3 ਹੋਰ ਮੌਤਾਂ ਹੋ ਗਈਆਂ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2663 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 54 ਹੋ ਗਿਆ ਹੈ। ਪੰਜਾਬ ਵਿੱਚ ਅੱਜ 22 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 2128 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 482 ਹੋ ਗਈ ਹੈ। ਇਸ ਵੇਲੇ ਪੰਜਾਬ ਦਾ ਕੇਵਲ ਇੱਕੋ ਜ਼ਿਲ੍ਹਾ ਫ਼ਿਰੋਜ਼ਪੁਰ ਹੀ ਕੋਰੋਨਾ ਮੁਕਤ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 6 ਵਜੇ ਤੱਕ ਲੁਧਿਆਣਾ ਤੋਂ 09 , ਅੰਮ੍ਰਿਤਸਰ ਤੋਂ 12 ,ਪਠਾਨਕੋਟ ਤੋਂ 03 ,ਫਰੀਦਕੋਟ ਤੋਂ 02 , ਫਾਜ਼ਿਲਕਾ ਤੋਂ 01 ,ਮੋਹਾਲੀ ਤੋਂ 02 , ਸੰਗਰੂਰ ਤੋਂ 02 , ਪਟਿਆਲਾ ਤੋਂ 05, ਜਲੰਧਰ ਤੋਂ 14 ,ਗੁਰਦਾਸਪੁਰ ਤੋਂ 01 ,ਨਵਾਂਸ਼ਹਿਰ ਤੋਂ 03 ,ਮੋਗਾ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਅੱਜ ਨਵੇਂ ਆਏ ਕੋਰੋਨਾ ਮਰੀਜ਼ਾਂ ਵਿੱਚੋਂ 8 ਪੰਜਾਬ ਤੋਂ ਬਾਹਰੋਂ ਆਏ ਹਨ। ਇਨ੍ਹਾਂ ‘ਚ ਅੰਮ੍ਰਿਤਸਰ – 481 , ਜਲੰਧਰ – 307, ਲੁਧਿਆਣਾ – 251, ਤਰਨ ਤਾਰਨ – 159 , ਗੁਰਦਾਸਪੁਰ – 152 , ਪਟਿਆਲਾ – 138 , ਹੁਸ਼ਿਆਰਪੁਰ – 135 , ਮੋਹਾਲੀ – 128 ,ਨਵਾਂਸ਼ਹਿਰ – 109 , ਸੰਗਰੂਰ – 111 , ਪਠਾਨਕੋਟ – 91 , ਫਰੀਦਕੋਟ – 74 ,ਰੋਪੜ – 71 , ਸ੍ਰੀ ਮੁਕਤਸਰ ਸਾਹਿਬ – 70 , ਫਤਿਹਗੜ੍ਹ ਸਾਹਿਬ – 70 , ਮੋਗਾ – 67 , ਬਠਿੰਡਾ – 55 ,ਫਿਰੋਜ਼ਪੁਰ – 46 , ਫਾਜ਼ਿਲਕਾ – 48 ,ਕਪੂਰਥਲਾ – 40 , ਮਾਨਸਾ – 34 , ਬਰਨਾਲਾ – 26 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।