ਸਕੂਲੀ ਬੱਚਿਆਂ ਲਈ ਵੱਡੀ ਖੁਸ਼ਖਬਰੀ, ਇਨ੍ਹਾਂ ਕਲਾਸਾਂ ਦੇ ਨਹੀਂ ਹੋਣਗੇ ਪੇਪਰ!

ਸੁਪਰੀਮ ਕੋਰਟ ਨੇ ਸੀਬੀਐਸਈ (CBSE) ਨੂੰ 10ਵੀਂ ਤੇ 12ਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਰੱਦ ਕਰਨ ਤੇ ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ ਨਤੀਜਾ ਜਾਰੀ ਕਰਨ ਬਾਰੇ ਸੋਚਣ ਲਈ ਕਿਹਾ ਹੈ।  ਪਟੀਸ਼ਨ ਵਿੱਚ ਕੋਰਨਾ ਮਹਾਂਮਾਰੀ ਦੇ ਮੱਦੇਨਜ਼ਰ ਬਾਕੀ ਸੀਬੀਐਸਈ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਸੀਬੀਐਸਈ ਨੇ ਕਿਹਾ ਹੈ ਕਿ ਉਹ ਸਥਿਤੀ ਦੇ ਮੱਦੇਨਜ਼ਰ ਆਪਣੇ ਦਿਸ਼ਾ ਨਿਰਦੇਸ਼ ਦੇਵੇਗਾ। ਸੁਪਰੀਮ ਕੋਰਟ ਬੁੱਧਵਾਰ ਨੂੰ ਮਾਪਿਆਂ ਦੇ ਇੱਕ ਸਮੂਹ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ।

ਆਈਸੀਐਸਈ ਨੇ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ 2 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਬੋਰਡ ਦੀ ਪ੍ਰੀਖਿਆ ‘ਚ ਸ਼ਾਮਲ ਹੋਣਗੇ ਜਾਂ ਪ੍ਰੀ-ਬੋਰਡ ਜਾਂ ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ ਪ੍ਰੋਮੋਸ਼ਨ ਚਾਹੁੰਦੇ ਹਨ। ਉਨ੍ਹਾਂ ਨੂੰ ਨਿਰਧਾਰਤ ਪ੍ਰੋਫਾਰਮਾ ‘ਚ ਆਪਣਾ ਵਿਕਲਪ ਭਰਨਾ ਪਵੇਗਾ ਤੇ ਇਸ ਨੂੰ 18 ਜੂਨ ਤਕ ਸਕੂਲ ਭੇਜਣਾ ਪਏਗਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਨਿਰਦੇਸ਼ ਦਿੱਤੇ ਕਿ ਬੋਰਡ ਇਸ ਮਾਮਲੇ ‘ਚ 23 ਜੂਨ ਨੂੰ ਅਗਲੀ ਸੁਣਵਾਈ ‘ਚ ਆਪਣਾ ਜਵਾਬ ਪੇਸ਼ ਕਰੇ। ਬੋਰਡ ਦੀਆਂ ਬਾਕੀ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਹੋਣੀਆਂ ਹਨ। ਇਸ ਸਮੇਂ ਸੀਬੀਐਸਈ 12ਵੀਂ ਜਮਾਤ ਦੇ 29 ਮੁੱਖ ਵਿਸ਼ਿਆਂ ਲਈ ਪ੍ਰੀਖਿਆ ਦੇ ਰਿਹਾ ਹੈ। ਦੂਜੇ ਪਾਸੇ ਉੱਤਰ ਪੂਰਬੀ ਦਿੱਲੀ ਵਿੱਚ ਦੰਗਿਆਂ ਕਾਰਨ ਰੱਦ ਹੋਈਆਂ 10ਵੀਂ ਦੀਆਂ ਪ੍ਰੀਖਿਆ ਹੋਣਗੀਆਂ।