ਪੰਜਾਬ ਦੀ ਏਸ ਕੁੜੀ ਨੇ ਕੈਨੇ਼ਡਾ ਨੂੰ ਮਾਰੀ ਠੋਕਰ, ਪੁੱਤ ਬਣ ਕੇ ਖੇਤਾਂ 'ਚ ਚਲਾਉਂਦੀ ਐ ਟਰੈਕਟਰ

Tags

ਹਿੰਦੁਸਤਾਨ ਵਿੱਚ ਔਰਤ ਦੀ ਹਰ ਰੂਪ ਵਿੱਚ ਪੂਜਾ ਕੀਤੀ ਜਾਂਦੀ ਰਹੀ ਹੈ। ਦੁਰਗਾ ਅਤੇ ਮਾਂ-ਕਾਲੀ ਔਰਤ ਦੇ ਤਾਕਤਵਰ ਰੂਪ ਨੂੰ ਹੀ ਦਰਸਾਉਂਦੀਆਂ ਹਨ। ਅੱਜ ਦੇ ਆਧੁਨਿਕ ਯੁੱਗ ਵਿੱਚ ਦੇਵੀ ਦੇ ਦਰਜੇ ਦੇ ਨਾਲ ਔਰਤ ਆਪਣੀ ਇੱਕ ਨਵੀਂ ਪਛਾਣ ਕਾਇਮ ਕਰਨ ਵਿੱਚ ਵੀ ਪਿੱਛੇ ਨਹੀਂ ਹੈ, ਅੱਜ ਦੁਨੀਆਂ ਭਰ ਵਿੱਚ ਔਰਤ ਦੀ ਪਛਾਣ ਹੈ ਅਤੇ ਉਸ ਨੂੰ ਸਤਿਕਾਰ ਮਿਲਿਆ ਹੈ। ਅੱਜ ਔਰਤ ਰਾਜਨੀਤਿਕ,ਵਪਾਰਕ ਤੇ ਹਰ ਉਸ ਖੇਤਰ ਵਿੱਚ ਲੰਮੀਆਂ ਪੁਲਾਘਾਂ ਪੁੱਟ ਰਹੀ ਹੈ ਜੋ ਕਦੇ ਸਿਰਫ ਮਰਦਾਂ ਦਾ ਅਧਿਕਾਰ ਖੇਤਰ ਸਨ। ਰਾਣੀ ਝਾਂਸੀ,ਸ੍ਰੀ ਮਤੀ ਇੰਦਰਾ ਗਾਂਧੀ,ਮਦਰ ਟਰੇਸਾ,

ਕਲਪਨਾ ਚਾਵਲਾ,ਵਪਾਰ ਦੇ ਖੇਤਰ ਵਿੱਚ ਇੰਦਰਾ ਨੂਈ,ਚੰਦਾ ਕੋਚਰ ਵਰਗੀਆਂ ਮਹਾਨ ਇਸਤਰੀਆਂ ਹਨ। ਕਿਹਾ ਵੀ ਗਿਆ ਹੈ ਕਿ ‘ਹਰ ਸਫ਼ਲ ਵਿਅਕਤੀ ਪਿੱਛੇ ਕਿਸੇ ਇਸਤਰੀ ਦਾ ਹੱਥ ਹੁੰਦਾ ਹੈ’। ਭਾਰਤ ਨੂੰ ਵਿਸ਼ਵ ਵਿੱਚ ਪਹਿਲੀ ਵਾਰ ਇੱਕ ਔਰਤ ਪ੍ਰਧਾਨ ਮੰਤਰੀ ਚੁਣਨ ਦਾ ਮਾਣ ਪ੍ਰਾਪਤ ਹੈ। ਸ੍ਰੀ ਮਤੀ ਇੰਦਰਾ ਗਾਂਧੀ ਜਿਨ੍ਹਾਂ ਨੇ ਲਗਾਤਾਰ ਕਈ ਸਾਲ ਦੇਸ਼ ਦੀ ਵਾਗਡੋਰ ਸੰਭਾਲੀ ਰੱਖੀ।