ਪੰਜਾਬ ਵਿੱਚ ਕੋਰੋਨਾ ਨੇ ਫੜ੍ਹੀ ਤੇਜ਼ੀ, ਅੱਜ ਐਥੋਂ ਐਥੋਂ ਮਿਲੇ 77 ਲੋਕ ਪਾਜ਼ਿਟਿਵ

Tags

ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੂਬੇ ਵਿੱਚ ਕੋਰੋਨਾ ਦੇ 77 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਕੋਰੋਨਾ ਨਾਲ ਤਿੰਨ ਜਾਣਿਆਂ ਦੀ ਮੌਤ ਹੋ ਗਈ ਹੈ ਅਤੇ 29 ਜਾਣੇ ਠੀਕ ਹੋਏ ਹਨ। ਸੂਬੇ ਵਿੱਚ ਕੁੱਲ ਮਰੀਜ਼ 3140 ਹੋ ਗਏ ਹਨ ਜਿਨ੍ਹਾਂ ਵਿੱਚੋਂ 717 ਐਕਟਿਵ ਹਨ ਅਤੇ 67 ਦੀ ਮੌਤ ਹੋ ਗਈ ਹੈ।

ਐਤਵਾਰ ਨੂੰ 77 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 13, ਜਲੰਧਰ ਤੋਂ 1 , ਲੁਧਿਆਣਾ 22, ਮੁਹਾਲੀ 10, ਸੰਗਰੂਰ 5, ਰੋਪੜ 1, ਹੁਸ਼ਿਆਰਪੁਰ 2, ਪਠਾਨਕੋਟ 5, ਫਤਿਹਗੜ੍ਹ ਸਾਹਿਬ 2, ਮੋਗਾ 1, ਸੰਗਰੂਰ 5, ਤਰਨਤਾਰਨ 2, ਪਟਿਆਲਾ 10, ਗੁਰਦਾਸਪੁਰ 2, ਮੁਕਤਸਰ ਤੋਂ ਇੱਕ ਮਰੀਜ਼ ਸਾਹਮਣੇ ਆਇਆ ਹੈ।