ਅਮਿਤ ਸ਼ਾਹ ਦੀ ਬੀਮਾਰੀ ਦਾ ਅਸਲੀ ਸੱਚ ਆਇਆ ਸਾਹਮਣੇ

Tags

ਕੇਂਦੀਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਿਹਤ ਨੂੰ ਲੈਕੇ ਚੱਲ ਰਹੀ ਚਰਚਾ ਦਰਮਿਆਨ ਉਨ੍ਹਾਂ ਦੇ ਟਵੀਟ ਨੇ ਇਨ੍ਹਾਂ ਅਫ਼ਵਾਹਾਂ 'ਤੇ ਵਿਰ੍ਹਾਮ ਲਾ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਹੈ ਕਿ ਸੋਸ਼ਲ ਮੀਡੀਆ 'ਤੇ ਮੇਰੀ ਸਿਹਤ ਨੂੰ ਲੈਕੇ ਮਨਘੜਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਲਿਖਿਆ ਕਿ ਕੋਰੋਨਾ ਮਹਾਮਾਰੀ ਕਾਰਨ ਦੇਸ਼ ਦਾ ਗ੍ਰਹਿ ਮੰਤਰੀ ਹੋਣ ਕਾਰਨ ਆਪਣੇ ਕੰਮਾਂ 'ਚ ਵਿਅਸਤ ਰਹਿਣ ਕਾਰਨ ਇਨ੍ਹਾਂ ਅਫ਼ਵਾਹਾਂ 'ਤੇ ਧਿਆਨ ਨਹੀਂ ਦਿੱਤਾ।
ਅਮਿਤ ਸ਼ਾਹ ਨੇ ਅ ਫ਼ ਵਾਹ ਫੈਲਾਉਣ ਵਾਲਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ। ਦਰਅਸਲ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਮਿਤ ਸ਼ਾਹ ਦੇ ਟਵੀਟ ਦਾ ਇਕ ਸਕਰੀਨਸ਼ੌਟ ਕਾਫੀ ਵਾਇਰਲ ਹੋਇਆ ਸੀ ਜਿਸ 'ਚ ਇਹ ਲਿਖਿਆ ਸੀ ਕਿ ਉਨ੍ਹਾਂ ਨੂੰ ਬੋਨ ਕੈਂਸਰ ਹੈ।