ਕਰਫਿਊ ਵਧਾਉਣ ਨੂੰ ਲੈ ਕੇ ਮੁੱਖ ਮੰਤਰੀ ਦਾ ਵੱਡਾ ਐਲਾਨ, ਨੂਰ ਬਾਰੇ ਵੀ ਆਖ ਗਏ ਵੱਡੀ ਗੱਲ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨੇ ਕਿਹਾ ਕਿ ਪ੍ਰਵਾਸੀ ਕਾਮਿਆਂ ਨੂੰਰੋਕਣ ਦਾ ਸਵਾਲ ਹੀ ਨਹੀਂ ਖਾਸਕਰ ਉਨ੍ਹਾਂ ਨੂੰ ਜੋ ਇਸ ਸੰਕਟ ਦੇ ਸਮੇਂ ਦੌਰਾਨ ਆਪਣੇਪਰਿਵਾਰਾਂ ਨਾਲ ਰਹਿਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੁੱਲ ਪ੍ਰਵਾਸੀ ਕਾਮਿਆਂ ਵਿਚੋਂ ਅੱਧੇ ਪੰਜਾਬ ਵਿੱਚ ਰੁਕਣ ਨੂੰਪਹਿਲ ਦਿੰਦੇ ਹਨ ਤਾਂ ਇਹ ਸੂਬੇ ਅੰਦਰ ਖੇਤੀਬਾੜੀ ਦੇ ਕੰਮਕਾਜ ਅਤੇ ਉਦਯੋਗਿਕ ਖੇਤਰ ਨੂੰਮੁੜ ਪੈਰਾਂ 'ਤੇ ਕਰਨ ਲਈ ਸਹਾਇਕ ਹੋਵੇਗਾ। ਇਹ ਮੁੱਖ ਮੰਤਰੀ ਵੱਲੋਂ ਫੇਸਬੁੱਕ ਪਲੈਟਫਾਰਮ ਜ਼ਰੀਏ ਸਾਂਝਾ ਕੀਤਾ ਗਿਆ।

ਸੂਬੇ ਵਿੱਚਕੋਵਿਡ ਅਤੇ ਲੌਕਡਾਊਨ ਦੇ ਮੁੱਦੇ 'ਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦੇਣ ਲਈ ਅਜਿਹੇਪ੍ਰੋਗਰਾਮਾਂ ਦੀ ਲੜੀ ਅੱਜ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਹਰੇਕ ਸ਼ੁੱਕਰਵਾਰ ਮੁੱਖ ਮੰਤਰੀਲੋਕਾਂ ਦੇ ਸੋਸ਼ਲ ਮੀਡੀਆ ਰਾਹੀਂ ਉਠਾਏ ਸਵਾਲ/ਚਿੰਤਾਵਾਂ ਦੇ ਜਵਾਬ ਦਿਆ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ 13 ਲੱਖ ਪ੍ਰਵਾਸੀ ਕਾਮਿਆਂ ਵਿੱਚੋਂ 10 ਲੱਖ ਨੇ ਆਪਣੇ ਜੱਦੀਸੂਬਿਆਂ 'ਚ ਆਪਣੇ ਪਰਿਵਾਰਾਂ ਪਾਸ ਵਾਪਸ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰਬਾਅਦ ਵਿੱਚ ਇਨ੍ਹਾਂ ਵਿਚੋਂ 35 ਫੀਸਦ ਨੇ ਸੂਬੇ ਵਿਚ ਉਦਯੋਗਿਕ ਯੂਨਿਟਾਂ ਦੇ ਮੁੜਕਾਰਜਸ਼ੀਲ ਹੋਣ ਦੀ ਸੂਰਤ ਵਿੱਚ ਪੰਜਾਬ ਵਿੱਚ ਰੁਕਣ ਦਾ ਫੈਸਲਾ ਕੀਤਾ ਹੈ।