ਫਰੀਦਕੋਟ ਤੋਂ ਆਏ ਕਰੋਨਾ ਦੇ ਨਤੀਜੇ, ਸਿਵਲ ਸਰਜਨ ਨੇ ਦੱਸੀ ਰਿਪੋਰਟ

Tags

ਫਰੀਦਕੋਟ ਦੇ ਹਰਿੰਦਰਾ ਨਗਰ ਦੇ ਵਸਨੀਕ ਦੀ ਕਰੋਨਾ ਪੋਜ਼ਟਿਵ ਰਿਪੋਰਟ ਆਉਣ ਉਪਰੰਤ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸਮੇਤ ਕੁੱਲ 62 ਸੈਂਪਲ ਜਾਂਚ ਲਈ ਅਮਿੰ੍ਰਤਸਰ ਭੇਜੇ ਗਏ ਹਨ ਜਿਨ•ਾਂ ਵਿਚੋਂ ਕੁੱਲ 41 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਜਦੋਂ ਕਿ ਇਹ ਸਾਰੇ ਸੈਂਪਲ ਨੈਗਟਿਵ ਆਏ ਹਨ ਅਤੇ ਇਨ•ਾਂ ਵਿੱਚ ਕਰੋਨਾ ਪੋਜਟਿਵ ਮਰੀਜ਼ ਦੀ ਪਤਨੀ ਅਤੇ ਬੱਚਾ ਵੀ ਸ਼ਾਮਲ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੋਰਭ ਰਾਜ ਨੇ ਦਿੱਤੀ।ਉਨ•ਾਂ ਕਿਹਾ ਕਿ ਫਰੀਦਕੋਟ ਵਾਸੀਆਂ ਲਈ ਅਤੇ ਪ੍ਰਸ਼ਾਸਨ ਲਈ ਇਹ ਖਬਰ ਰਾਹਤ ਦੇਣ ਵਾਲੀ ਹੈ। ਉਨ•ਾਂ ਕਿਹਾ ਕਿ 20 ਸੈਂਪਲਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ।

ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਫਰੀਦੋਟ ਦੇ ਹਰਿੰਦਰਾ ਨਗਰ ਦੇ ਵਸਨੀਕ 35 ਸਾਲਾਂ ਨੌਜਵਾਨ ਦੀ ਕਰੋਨਾ ਪੋਜ਼ਟਿਵ ਰਿਪੋਰਟ ਦਾ ਪਤਾ 2 ਅਪ੍ਰੈਲ ਨੂੰ ਲੱਗਾ ਸੀ। ਜਿਸ ਉਪਰੰਤ ਮਰੀਜ਼ ਨੂੰ ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਦਾਖਲ ਕੀਤਾ ਗਿਆ ਹੈ ਅਤੇ ਇਸ ਉਪਰੰਤ ਹਰਿੰਦਰਾ ਨਗਰ ਇਲਾਕੇ ਨੂੰ ਜਿਲ•ਾ ਪ੍ਰਸ਼ਾਸਨ ਦੀ ਮਦਦ ਨਾਲ ਸੀਲ ਕਰਕੇ ਮਰੀਜ਼ ਦੇ ਸਬੰਧ ਵਿੱਚ ਆਏ ਲੋਕਾਂ ਅਤੇ ਉਨ•ਾਂ ਦੇ ਪਰਿਵਾਰਕ ਮੈਂਬਰਾਂ ਦੇ ਕੁੱਲ 45 ਸੈਂਪਲਾਂ ਸਮੇਤ ਕੁੱਲ 6 ਸੈਂਪਲ ਜਾਂਚ ਲਈ ਭੇਜੇ ਗਏ ਸਨ ਅਤੇ ਅੱਜ ਪ੍ਰਾਪਤ ਹੋਈ ਏਨਾ 41 ਸੈਂਪਲਾ ਵਿਚੋਂ 29 ਸੈਂਪਲ ਕਰੋਨਾ ਪੋਜ਼ਟਿਵ ਮਰੀਜ਼ਾਂ ਨਾਲ ਸਬੰਧਤ ਅਤੇ 12 ਸੈਪਲ ਤਬਲੀਗੀ ਜਮਾਤ ਨਾਲ ਸਬੰਧਤ ਸਨ ਜੋ ਕਿ ਸਾਰੇ ਹੀ ਨੈਗਟਿਵ ਆਏ ਹਨ।