ਕਰਫਿਊ 'ਚ ਸੜਕ 'ਤੇ ਮਾਂ ਨੇ ਬੱਚੇ ਨੂੰ ਜਨਮ ਦਿੱਤਾ, ਪਰਿਵਾਰ ਨੇ ਸਾਹਮਣੇ ਆ ਕੇ ਦੱਸੀ ਸੱਚਾਈ

Tags

ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਨ੍ਹਾਂ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹੀ ਜਦੋਂ ਕਰਫਿਊ ਦੌਰਾਨ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਦੇ ਸਮੇਂ ਕਈ ਪ੍ਰਾਈਵੇਟ ਹਸਪਤਾਲਾਂ ਅਤੇ ਸਰਕਾਰੀ ਹਸਪਤਾਲ ਤੋਂ ਵੀ ਮਦਦ ਨਾ ਮਿਲੀ ਅਤੇ ਡਿਊਟੀ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਮਦਦ ਕੀਤੀ ਗਈ। ਇਸ ਮੁਸ਼ਕਿਲ ਦੀ ਘੜੀ ਵਿੱਚ ਕਰਫਿਊ ਦੌਰਾਨ ਡਿਊਟੀ ‘ਤੇ ਤਾਇਨਾਤ ASI ਬਿੱਕਰ ਅਤੇ ਹੈੱਡ ਕਾਂਸਟੇਬਲ ਸੁਖਜਿੰਦਰ ਸਿੰਘ ਦੋਹਾਂ ਕਰਮਚਾਰੀਆਂ ਵੱਲੋਂ ਉਕਤ ਔਰਤ ਦੀ ਸਹਾਇਤਾ ਕੀਤੀ ਗਈ।

ਜਦੋਂ 1.30 ਵਜੇ ਤੱਕ ਔਰਤ ਦੀ ਹਾਲਤ ਨਾਜ਼ੁਕ ਬਣਦੀ ਜਾ ਰਹੀ ਸੀ ਤਾਂ ਉਕਤ ਮੁਲਾਜ਼ਮਾਂ ਵੱਲੋਂ ਕੁਝ ਔਰਤਾਂ ਨੂੰ ਲਿਆ ਕੇ ਲੋਹਗੜ੍ਹ ਚੌਕ ਵਿਚ ਰੱਖੇ ਇਕ ਸਬਜ਼ੀ ਵਾਲੇ ਦੇ ਫੱਟੇ ‘ਤੇ ਸਫਲਤਾਪੂਰਵਕ ਡਲਿਵਰੀ ਕਰਵਾਈ ਗਈ। ਦਰਅਸਲ ‘ਚ ਸ਼ਹਿਰ ਵਿਚ ਰਹਿੰਦੇ ਮਰਦਾਨੇ ਨਾਂ ਦੇ ਵਿਅਕਤੀ ਦੇ ਪਰਿਵਾਰ ਦੀ ਕੁੜੀ ਜੋਤੀ ਪਤਨੀ ਰਮੇਸ਼ ਜਿਸ ਦੀ ਡਿਲੀਵਰੀ ਦਾ ਸਮਾਂ ਆ ਗਿਆ ਸੀ, ਬੀਤੀ ਰਾਤ 11.30 ਵਜੇ ਦੇ ਕਰੀਬ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਬੂਹੇ ਖੜਕਾਏ ਅਤੇ ਸਥਾਨਕ ਸ਼ਹਿਰ ਵਿੱਚ ਸਥਿਤ ਸਰਕਾਰੀ ਹਸਪਤਾਲ ਵਿੱਚ ਵੀ ਗਏ ਪਰ ਹਸਪਤਾਲ ਵਿੱਚ ਦਰਵਾਜ਼ੇ ਬੰਦ ਮਿਲੇ ਅਤੇ ਕੋਈ ਵੀ ਡਾਕਟਰ ਮਦਦ ਲਈ ਨਹੀਂ ਆਇਆ, ਜਿਸ ਕਾਰਨ ਔਰਤ ਬਹੁਤ ਮੁਸ਼ਕਲ ‘ਚ ਸੀ।