ਗਿੱਪੀ ਗਰੇਵਾਲ ਨੇ ਮੋਦੀ ਤੋਂ ਮੰਗਿਆ ਪੰਜਾਬ ਦਾ ਬਣਦਾ ਹੱਕ

Tags

ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਗਿਪੀ ਗਰੇਵਾਲ ਹਰ ਦਿਨ ਕਿਸੇ ਨਾ ਕਿਸੇ ਕਾਰਨ ਮੀਡੀਆ ਦੀਆਂ ਸੁਰਖੀਆਂ ਚ ਰਹਿੰਦਾ ਹੈ। ਪਰ ਜਿਸ ਕਾਰਨ ਉਹ ਅੱਜ ਚਰਚਾ ਦਾ ਵਿਸ਼ਾ ਬਣੇ ਹਨ ਉਹ ਕੁਝ ਵੱਖਰਾ ਹੈ। ਦਰਅਸਲ ਗਿਪੀ ਗਰੇਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪੰਜਾਬ ਦੇ ਹੱਕ ਮੰਗੇ ਹਨ । ਇਸ ਲਈ ਗਿਪੀ ਨੇ ਬਾਕਾਇਦਾ ਟਵੀਟ ਵੀ ਕੀਤਾ ਹੈ । ਕੁਝ ਦਿਨ ਪਹਿਲਾਂ ਕੈਪ ਟ ਨ ਵੱਲੋਂ ਟਵੀ ਟ ਕਰਕੇ ਪ੍ਰ ਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਜੀਐਸਟੀ ਦੀ ਰਕਮ ਵੱਲ ਦਿਵਾਇਆ ਗਿਆ ਸੀ । ਜ਼ਿਕਰਯੋਗ ਹੈ ਕਿ 2 ਅਕਤੂਬਰ 2019 ਤੋਂ 6752 ਕਰੋੜ ਰੁਪਏ ਜੀਐ ਸਟੀ ਦੀ ਰਕਮ ਬਕਾਇਆ ਪਈ ਹੈ।

ਮੁੱਖ ਮੰਤਰੀ ਨੇ ਇਹ ਰਕਮ ਜਾਰੀ ਕਰਵਾਉਣ ਲਈ ਦਖ਼ਲ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ । ਗਿਪੀ ਗਰੇਵਾਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਦੇ ਉਸ ਟਵੀਟ ਤੇ ਰੀਟਵੀਟ ਕੀਤਾ ਗਿਆ ਹੈ ਜਿਸ ਵਿਚ ਉਨ੍ਹਾਂ ਜੀਐਸਟੀ ਦੀ ਪੈਂਡਿੰਗ ਪਈ 6752 ਕਰੋੜ ਰੁਪਏ ਦੀ ਰਕਮ ਦੇਣ ਲਈ ਕਿਹਾ ਹੈ । ਗਿਪੀ ਨੇ ਟਵੀਟ ਕਰਦਿਆਂ ਲਿਖਿਆ ਕਿ, “ਹੁਣ ਤਾ ਬਹੁਤ ਇਕੱਠੇ ਕਰਲੇ ਮੋਦੀ ਜੀ ਰਿਲੀਫ਼ ਫੰਡ ਦੇ ਨਾ ਤੇ, ਜੋ ਪੰਜਾਬ ਦਾ ਹਕ਼ ਹੈ ਉਹ ਤਾ ਦੇ ਦੀਓ, ਕਿਰਪਾ ਕਰਕੇ ਇਸ ਵੱਲ ਧਿਆਨ ਦੀਓ” ।