ਹੁਣੇ ਹੁਣੇ ਆਈ ਬੁਰੀ ਖਬਰ, ਅੱਖਾਂ ਸਾਹਮਣੇ ਹੋਇਆ ਆਹ ਕੰਮ, ਰੋਏ ਪਿਉ ਧੀ

Tags

ਕੋਟਕਪੂਰਾ ਦੇ ਪਿੰਡ ਕੋਟਸੁਖੀਆ ਵਿਖੇ ਇਕ ਰਿਹਾਇਸ਼ੀ ਮਕਾਨ ਦੀ ਰਾਤ ਸਮੇਂ ਅਚਾਨਕ ਛੱਤ ਡਿੱਗ ਪਈ, ਪਰ ਉਸ ਸਮੇਂ ਪਰਿਵਾਰ ਦੇ ਤਿੰਨੇ ਜੀਅ ਹੋਰ ਕਮਰੇ 'ਚ ਪਏ ਹੋਣ ਕਾਰਨ ਜਾ ਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਇਸ ਘਰ 'ਚ ਜਗਸੀਰ ਸਿੰਘ ਪੁੱਤਰ ਪ੍ਰਤਾਪ ਸਿੰਘ, ਉਸਦੀ ਮਾਤਾ ਤੇਜ ਕੌਰ ਅਤੇ ਉਸਦਾ ਪੁੱਤਰ ਰਹਿੰਦੇ ਹਨ। ਪਰਿਵਾਰ ਕੋਲ ਆਮਦਨ ਦਾ ਕੋਈ ਵਸੀਲਾ ਨਹੀਂ ਹੈ। ਮੌਕੇ 'ਤੇ ਸਰਕਾਰੀ ਅਧਿਕਾਰੀਆਂ ਨੇ ਪਰਿਵਾਰ ਨੂੰ ਦੋ ਹਜ਼ਾਰ ਰੁਪਏ ਨਕਦ, ਦੋ ਘਰੇਲੂ ਰਾਸ਼ਨ ਦੀਆਂ ਕਿੱਟਾਂ ਦੇਣ ਤੋਂ ਇਲਾਵਾ ਘਰ ਦੀਆਂ ਦੋਵੇਂ ਛੱਤਾਂ ਪੱਕੀਆਂ ਕਰਨ ਦਾ ਪ੍ਰਸ਼ਾਸ਼ਨ ਵਲੋਂ ਭਰੋਸਾ ਦਿੱਤਾ ਗਿਆ।

ਘਰ ਦੇ ਇਕ ਮਕਾਨ ਦੀ ਛੱਤ ਡਿੱਗ ਚੁੱਕੀ ਹੈ ਅਤੇ ਦੂਜੇ ਕਮਰੇ ਦੀ ਛੱਤ ਵੀ ਖ਼ਸਤਾ ਹਾਲਤ 'ਚ ਹੈ। ਪਿੰਡ ਦੇ ਸਮਾਜ ਸੇਵੀ ਨੌਜਵਾਨ ਜਸਵਿੰਦਰ ਸਿੰਘ ਬਰਾੜ ਵਲੋਂ ਇਹ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਰਾਜ ਸੌਰਭ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਤੁਰੰਤ ਨਾਇਬ ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ, ਪਟਵਾਰੀ ਮਹਿੰਦਰਪਾਲ ਸ਼ਰਮਾ ਨੂੰ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ।  ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਾਜਾ ਸਿੰਘ ਿਢੱਲੋਂ, ਜਸਵਿੰਦਰ ਸਿੰਘ ਬਰਾੜ, ਸੂਰਤ ਸਿੰਘ, ਪੰਚ ਲਖਵੀਰ ਸਿੰਘ ਤੇ ਗੋਰਾ ਸਿੰਘ, ਸਾਬਕਾ ਪੰਚ ਮਲਕੀਤ ਸਿੰਘ, ਸਾਬਕਾ ਸਰਪੰਚ ਗੁਰਲਾਲ ਸਿੰਘ, ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਕੋਟਸੁਖੀਆ ਹਾਜ਼ਰ ਸਨ।