ਜਸਵਿੰਦਰ ਭੱਲਾ ਨੇ ਦੱਸਿਆ ਕਿ ਇਹ ਟਾਈਮ ਰਣਜੀਤ ਬਾਵਾ ਦੀ ਫੈਮਲੀ ਤੇ ਕਿਵੇਂ ਪਿਆ ਭਾਰੀ

ਪੰਜਾਬ ਪ੍ਰਸਿੱਧ ਕਾਮੇਡੀਅਨ ਨੇ ਹਾਲ ਹੀ ਵਿੱਚ ਗਾਇਕ ਰਣਜੀਤ ਬਾਵਾ ਅਤੇ ਜੱਸੀ ਗਿੱਲ ਨਾਲ ਇੰਸਟਾਗਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਰਣਜੀਤ ਬਾਵੇ ਨਾਲ ਮਜ਼ਾਕ ਕਰਦੇ ਦਿਖਾਈ ਦੇ ਰਹੇ ਹਨ।: ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਅੱਜ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਹੈ। ਜਿਸ ਤਹਿਤ ਲੋਕ ਆਪਣੇ ਘਰਾਂ ਵਿੱਚ ਹਨ। ਅਜਿਹੇ ਮਾਹੌਲ ਵਿੱਚ ਕਾਮੇਡੀਅਨ ਜਸਵਿੰਦਰ ਭੱਲਾ ਨੇ ਲੋਕਾਂ ਲਈ ਕੋਰੋਨਾ ਵਾਇਰਸ ਬਾਰੇ ਇੱਕ ਵੀਡੀਓ ਜਾਰੀ ਕੀਤੀ ਹੈ।

ਇਸ ਵੀਡੀਓ ਵਿੱਚ ਜਸਵਿੰਦਰ ਭੱਲਾ ਨੇ ਕਾਫ਼ੀ ਮਜ਼ਬੂਤੀ ਨਾਲ ਸੁਨੇਹਾ ਦਿੱਤਾ ਹੈ ਕਿ ਸਿਹਤ ਤੇ ਹੋਰ ਸਰਕਾਰੀ ਅਧਿਕਾਰੀਆਂ ਵੱਲੋਂ ਲੋਕਾਂ ਲਈ ਜਿਹੜੀਆਂ ਵੀ ਸਲਾਹਾਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਧਿਆਨ ਨਾਲ ਸੁਣੋ ਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਅਮਲ ਕਰੋ ਤਾਂ ਹੀ ਇਸ ਖ਼ਤਰਨਾਕ ਵਾਇਰਸ ਤੋਂ ਬਚਾਅ ਹੋ ਸਕੇਗਾ।