ਹੁਣ ਦਾਣਾ ਮੰਡੀ ਵਿੱਚ ਵੀ ਆਇਆ ਕੋਰੋਨਾ ਵਾਇਰਸ, ਕਿਸਾਨੋਂ ਜ਼ਰਾ ਸੰਭਲ ਕੇ

Tags

ਲੁਧਿਆਣਾ ਦਾਣਾ ਮੰਡੀ ਦੀ ਅਧਿਕਾਰੀ ਜਸਬੀਰ ਕੌਰ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਜੋ ਜਸਵੀਰ ਕੌਰ ਦੇ ਸੰਪਰਕ ‘ਚ ਆਏ ਸੀ। ਦੱਸ ਦਈਏ ਕਿ ਜਸਵੀਰ ਕੌਰ ਉਸ ਏਸੀਪੀ ਦੇ ਸੰਪਰਕ ‘ਚ ਆਈ ਸੀ ਜਿਸ ਨੂੰ ਕੋਰੋਨਾਵਾਇਰਸ ਸੀ। ਇਸ ਦੇ ਨਾਲ ਹੀ ਜਸਵੀਰ ਕੌਰ ਦੇ ਸੰਪਰਕ ‘ਚ ਆਏ ਸਾਰੇ ਮੀਡੀਆ ਕਰਮੀਆਂ ਦਾ ਵੀ ਟੈਸਟ ਕੀਤਾ ਜਾਵੇਗਾ ਜੋ ਉਨ੍ਹਾਂ ਦੇ ਸੰਪਰਕ ‘ਚ ਆਏ ਸੀ। ਸਭ ਨੂੰ ਅਪੀਲ ਹੈ ਕਿ ਜੋ ਵੀ ਕੋਰੋਨਾ ਪੀੜਤਾਂ ਦੇ ਸੰਪਰਕ ‘ਚ ਆਏ ਹਨ, ਆਪਣੀ ਤੇ ਆਪਣਿਆਂ ਦੀ ਸੁਰੱਖਿਆ ਲਈ ਕੋਰੋਨਾਵਾਇਰਸ ਦੀ ਜਾਂਚ ਜ਼ਰੂਰ ਕਰਵਾਉਣ ਤਾਂ ਜੋ ਇਸ ਵਾਇਰਸ ਦੇ ਵਧ ਰਹੇ ਖ਼ਤਰੇ ਨੂੰ ਘਟ ਕੀਤਾ ਜਾ ਸਕੇ।

ਸ਼ੁੱਕਰਵਾਰ ਸਵੇਰੇ ਜਲੰਧਰ, ਅੰਮ੍ਰਿਤਸਰ, ਤਰਨ ਤਾਰਨ ਤੇ ਕਈ ਹੋਰ ਥਾਵਾਂ ਤੇ ਹਲਕੀ ਬੂੰਦਾਬਾਂਦੀ ਹੋਈ ਹੈ। ਇਸ ਕਾਰਨ ਮੰਡੀਆਂ 'ਚ ਅਨਾਜ ਲੈ ਕਿ ਪਹੁੰਚੇ ਕਿਸਾਨਾਂ ਨੂੰ ਥੋੜ੍ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਖੇਤਾਂ ਵਿੱਚ ਪੱਕੀ ਖੜ੍ਹੀ ਫਸਲ ਨੂੰ ਵੀ ਨੁਕਸਾਨ ਦਾ ਡਰ ਹੈ। ਇੱਕ ਪਾਸੇ ਕੋਰੋਨਾ ਦੇ ਖਤਰੇ ਕਾਰਨ ਫਸਲ ਦਾ ਮੰਡੀਕਰਨ ਪਹਿਲਾਂ ਹੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ। ਉੱਥੇ ਹੀ ਇਸ ਤਰ੍ਹਾਂ ਮੌਸਮ ਦਾ ਵਿਗੜਣਾ ਕਿਸਾਨਾਂ ਲਈ ਨਵੀਂ ਮੁਸੀਬਤ ਬਣਦਾ ਦਿੱਖ ਰਿਹਾ ਹੈ। ਇਸ ਦੌਰਾਨ ਸੂਬੇ ਦੇ ਕਿਸਾਨਾਂ ਲਈ ਕਣਕ ਦੀ ਵਾਢੀ ਨੂੰ ਸੁਰੱਖਿਅਤ ਸਿਰੇ ਚਾੜ੍ਹਨਾ ਵੱਡੀ ਚੁਣੌਤੀ ਬਣ ਗਿਆ ਹੈ।