ਬੁੱਢਾ ਦਲ ਦੇ ਮੁਖੀ ਨੇ ਅਖੌਤੀ ਨਿਹੰਗਾਂ ਦੇ ਖੋਲ੍ਹੇ ਅਸਲੀ ਭੇਦ

Tags

ਪਟਿਆਲਾ ਵਿਖੇ ਅੱਜ ਅਖੌਤੀ ਨਿਹੰਗਾਂ ਵੱਲੋਂ ਪੁਲਿਸ 'ਤੇ ਕੀਤੇ ਹ ਮ ਲੇ ਦੀ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ। ਅੱਜ ਇੱਥੇ ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਕਿਹਾ ਕਿ ਹ ਮ ਲਾ ਵ ਰਾਂ ਦਾ ਕਿਸੇ ਨਿਹੰਗ ਜਥੇਬੰਦੀ ਨਾਲ ਤਾਲੁਕ ਨਹੀਂ ਤੇ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਦੀ ਸਬਜ਼ੀ ਮੰਡੀ 'ਚ ਹ ਮ ਲੇ ਲਈ ਜ਼ਿੰਮੇਵਾਰ ਵਿਅਕਤੀਆਂ ਨੇ ਸਿਰਫ਼ ਬਾਣਾ ਹੀ ਨਿਹੰਗਾਂ ਵਾਲਾ ਧਾਰਿਆ ਹੋਇਆ ਸੀ, ਉਹ ਅਸਲ 'ਚ ਨਿਹੰਗ ਨਹੀਂ ਹਨ।

ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ ਖ਼ ਮੀ ਏਐੱਸਆਈ ਨੂੰ ਪੀਜੀਆਈ ਚੰਡੀਗੜ੍ਹ ਲਿਜਾਂਦਾ ਗਿਆ ਹੈ, ਜਿੱਥੇ ਦੋ ਸਰਜਨ ਤੁਰੰਤ ਆਪਰੇਸ਼ਨ ਕਰ ਰਹੇ ਹਨ। ਮੰਡੀ ਬੋਰਡ ਦਾ ਇੱਕ ਅਧਿਕਾਰੀ ਵੀ ਫੱ ਟ ੜ ਦੱਸਿਆ ਜਾ ਰਿਹਾ ਹੈ। ਨਵਰਾਜਦੀਪ ਸਿੰਘ ਦੀ ਰਿਪੋਰਟ ਮੁਤਾਬਕ ਦਰਅਸਲ, ਪੁਲਿਸ ਅਧਿਕਾਰੀ ਨਿਹੰਗਾਂ ਦੀ ਇੱਕ ਟੋਲੀ ਨੂੰ ਸਬਜ਼ੀ ਮੰਡੀ ਅੰਦਰ ਜਾਣ ਤੋਂ ਵਰਜ ਰਹੇ ਸਨ।