ਪਠਲਾਵਾ ਦੇ ਬਾਪੂ ਬਲਦੇਵ ਸਿੰਘ ਦੇ ਪੁੱਤਰ ਦਾ ਪੰਜਾਬ ਵਾਸੀਆਂ ਲਈ ਸੁਨੇਹਾ

Tags

ਕੋਰੋਨਾ ਨੂੰ ਲੈਕੇ ਪੰਜਾਬ ਵਿੱਚੋਂ 7 ਅਪ੍ਰੈਲ ਮੰਗਲਵਾਰ ਨੂੰ 2 ਵੱਡੀਆਂ ਖ਼ਬਰਾਂ ਆਈਆਂ ਨੇ,ਇੱਕ ਰਾਹਤ ਦੇਣ ਵਾਲੀ ਸੀ ਦੂਜੀ ਥੋੜ੍ਹੀ ਪਰੇਸ਼ਾਨ ਕਰਨ ਵਾਲੀ ਸੀ, ਪਹਿਲਾਂ ਚੰਗੀ ਖ਼ਬਰ ਤੁਹਾਨੂੰ ਦੱਸਦੇ ਹਾਂ, ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਸਰਕਾਰੀ ਹਸਪਤਾਲ ਵਿੱਚੋਂ ਦਾਖ਼ਲ 18 ਵਿੱਚੋਂ 8 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਨੇ ਜਦਕਿ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਮੰਗਲਵਾਰ ਨੂੰ ਕੋਰੋਨਾ ਪੋਜ਼ੀਟਿਵ ਦੇ 10 ਨਵੇਂ ਮਾਮਲੇ ਸਾਹਮਣੇ ਆਏ ਨੇ, ਭਗਤ ਸਿੰਘ ਤੋਂ ਆਈ ਚੰਗੀ ਖ਼ਬਰ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਕੋਰੋਨਾ ਖ਼ਿਲਾਫ਼ ਪੰਜਾਬ ਜੰਗ ਅਸੀਂ ਜ਼ਰੂਰ ਜਿੱਤਾਂਗੇ।

ਸ਼ਹੀਦ ਭਗਤ ਸਿੰਘ ਨਗਰ ਵਿੱਚ ਜਿਹੜੇ ਮਰੀਜ਼ ਕੋਰੋਨਾ ਤੋਂ ਠੀਕ ਹੋਏ ਨੇ ਉਨ੍ਹਾਂ ਵਿੱਚੋਂ ਸਭ ਤੋਂ ਵੱਡੀ ਉਮਰ ਦਾ ਸ਼ਖ਼ਸ 78 ਸਾਲ ਦਾ ਗੁਰਬਚਨ ਸਿੰਘ ਅਤੇ 60 ਸਾਲ ਦਾ ਦਲਜਿੰਦਰ ਸਿੰਘ ਹੈ, ਜਦਕਿ ਸਭ ਤੋਂ ਘੱਟ ਉਮਰ ਦਾ 2 ਸਾਲ ਦਾ ਮਨਜਿੰਦਰ ਸਿੰਘ,8 ਸਾਲ ਦੀ ਗੁਰਲੀਨ ਕੌਰ ਅਤੇ 12 ਸਾਲ ਦੀ ਕਿਰਨਪ੍ਰੀਤ ਕੌਰ ਹੈ, ਇਸ ਤੋਂ ਇਲਾਵਾ 48 ਸਾਲ ਦੇ ਹਰਪਾਲ ਸਿੰਘ,35 ਸਾਲ ਦੇ ਫਤਿਹ ਸਿੰਘ ਅਤੇ 18 ਸਾਲ ਦੀ ਹਰਪ੍ਰੀਤ ਕੌਰ ਵੀ ਕੋਰੋਨਾ ਤੋਂ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ ਹੈ ਅਤੇ 2 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ, ਕੋਰੋਨਾ ਤੋ ਠੀਕ ਹੋਣ ਤੋਂ ਬਾਅਦ ਫ਼ਤਿਹ ਸਿੰਘ ਨੇ ਵੀਡੀਓ ਪਾਕੇ ਸਰਕਾਰੀ ਹਸਪਤਾਲ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਕੀਤੇ ਇੰਤਜ਼ਾਮਾਂ ਦੀ ਸ਼ਲਾਘਾ ਕੀਤੀ ਹੈ ਜਿਸ 'ਤੇ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕੀ ਕੋਰੋਨਾ ਖਿਲਾਫ਼ ਜੰਗ ਅਸੀਂ ਜ਼ਰੂਰ ਜਿੱਤਾਂਗੇ।