ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਭੂਚਾਲ, 400 ਤੋਂ ਵੀ ਕਿਤੇ ਟੱਪ ਗਈ ਗਿਣਤੀ

Tags

ਪੰਜਾਬ 'ਚ ਅੱਜ 43 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਹੁਣ ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 426 ਹੋ ਗਈ ਹੈ। ਇਨ੍ਹਾਂ 'ਚੋਂ 23 ਅੰਮ੍ਰਿਤਸਰ ਜ਼ਿਲ੍ਹੇ 'ਚ, 7 ਤਰਨ ਤਾਰਨ ਜ਼ਿਲ੍ਹੇ, ਸ੍ਰੀ ਮੁਕਤਸਰ ਸਾਹਿਬ 'ਚ ਤਿੰਨ, 11 ਮੋਹਾਲੀ ਜ਼ਿਲ੍ਹੇ ਅਤੇ ਦੋ ਸੰਗਰੂਰ’ਚੋਂ ਹਨ। ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ ਤੇ ਤਰਨ ਤਾਰਨ ਦੇ ਨਵੇਂ ਸਾਰੇ ਪਾਜ਼ਿਟਿਵ ਮਰੀਜ਼ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਤਖ਼ਤ ਸ੍ਰੀ ਹਜ਼ੁਰ ਸਾਹਿਬ ਤੋਂ ਮੋਹਾਲੀ ਪਰਤੇ 41 ਸ਼ਰਧਾਲੂਆਂ ’ਚੋਂ 16 ਪਾਜ਼ਿਟਿਵ ਪਾਏ ਗਏ ਹਨ। ਇਕੱਲੇ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ਤੋਂ 43 ਪਾਜ਼ਿਟਿਵ ਮਰੀਜ਼ ਪਾਏ ਜਾ ਚੁੱਕੇ ਹਨ; ਜਿਨ੍ਹਾਂ ਵਿੱਚੋਂ 25 ਹਾਲੇ ਵੀ ਇਸ ਘਾਤਕ ਕਿਸਮ ਦੇ ਵਾਇਰਸ ਨਾਲ ਜੂਝ ਰਹੇ ਹਨ।

ਮੋਹਾਲੀ ਦੇ 11 ਨਵੇਂ ਕੋਰੋਨਾ–ਪਾਜ਼ਿਟਿਵ ਕੇਸਾਂ '’ਚੋਂ 10 ਜਣੇ ਮਹਾਰਾਸ਼ਟਰ ਦੇ ਨਾਂਦੇੜ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ ਤੇ ਇੱਕ ਜਣਾ ਪੀਜੀਆਈ–ਚੰਡੀਗੜ੍ਹ ਦਾ ਮੁਲਾਜ਼ਮ ਹੈ ਤੇ ਉਹ ਮੁੱਲਾਂਪੁਰ ਰਹਿੰਦਾ ਹੈ। ਇੰਝ ਹੁਣ ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 423 ਹੋ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ਲਈ ਪਹਿਲਾ ਅਜਿਹਾ ਦਿਨ ਸੀ, ਜਦੋਂ 36 ਨਵੇਂ ਕੇਸ ਸਾਹਮਣੇ ਆਏ ਸਨ। ਇਸ ਤੋਂ ਪਹਿਲਾਂ ਕਦੇ ਵੀ ਇੱਕੋ ਦਿਨ ’ਚ ਕੋਰੋਨਾ ਦੇ ਇੰਨੇ ਮਰੀਜ਼ ਸਾਹਮਣੇ ਨਹੀਂ ਆਏ। ਕੱਲ੍ਹ ਨਵੇਂ ਮਰੀਜ਼ਾਂ ਵਿੱਚੋਂ 27 ਤਾਂ ਸਿਰਫ਼ ਨਾਂਦੇੜ ਸਾਹਿਬ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਹਨ।

ਇੰਝ ਹੁਣ ਜ਼ਿਲ੍ਹੇ ’ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 84 ਹੋ ਗਈ ਹੈ; ਜਿਨ੍ਹਾਂ ਵਿੰਚੋਂ 30 ਠੀਕ ਹੋ ਚੁੱਕੇ ਹਨ ਤੇ 52 ਇਸ ਵੇਲੇ ਹਸਪਤਾਲਾਂ ’ਚ ਦਾਖ਼ਲ ਹਨ ਤੇ ਦੋ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ। ਕੱਲ੍ਹ ਲੁਧਿਆਣਾ ’ਚ 11 ਨਵੇਂ ਕੇਸ ਮਿਲੇ,ਅੱਠ ਮੋਹਾਲੀ ’ਚੋਂ ਅਤੇ ਤਿੰਨ–ਤਿੰਨ ਹੁਸ਼ਿਆਰਪੁਰ, ਫ਼ਰੀਦਕੋਟ ਤੇ ਗੁਰਦਾਸਪੁਰ ’ਚੋਂ ਮਿਲੇ ਹਨ। ਇੰਝ ਹੀ ਇੱਕ–ਇੱਕ ਮਰੀਜ਼ ਜਲੰਧਰ ਤੇ ਸੰਗਰੂਰ ਤੋਂ ਮਿਲੇ ਸਨ। ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸੱਤ ਸ਼ਰਧਾਲੂ ਤੇ ਕੋਟਾ (ਰਾਜਸਥਾਨ) ਤੋਂ ਆਏ ਚਾਰ ਵਿਦਿਆਰਥੀ ਪਾਜ਼ਿਟਿਵ ਪਾਏ ਗਏ ਹਨ। ਕਿਸੇ ਮਰੀਜ਼ ਵਿੱਚ ਸਾਹਮਣੇ ਤੋਂ ਕੋਈ ਲੱਛਣ ਨਹੀਂ ਵਿਖਾਈ ਦਿੰਦਾ ਸੀ।

ਪੰਜਾਬ ਦੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਦੀ ਕੋਵਿਡ–19 ਤੋਂ ਰੋਕਥਾਮ ਲਈ ਕੋਈ ਕਦਮ ਨਹੀਂ ਚੁੱਕੇ। ਚੇਤੇ ਰਹੇ ਕਿ ਬੀਤੇ ਦਿਨੀਂ ਲਗਭਗ 4,000 ਸ਼ਰਧਾਲੂ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ; ਜਿੱਥੇ ਉਹ ਲੌਕਡਾਊਨ ਕਾਰਨ ਫਸੇ ਰਹੇ ਸਨ।