ਸਿਆਸੀ ਆਗੂਆਂ ਦੇ ਆਪਸ 'ਚ ਮਿਲੇ ਸੁਰ, ਪੰਜਾਬ 'ਚ ਹੋਊ ਵੱਡਾ ਫੇਰਬਦਲ!

Tags

ਲਾ ਠੀ ਚਾਰਜ ਉਪਰੰਤ ਵਿਧਾਇਕ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਰਜਿੰਦਰਾ ਹਸਪਤਾਲ ਵਿਚ ਪਹੁੰਚ ਕੇ ਲਾ ਠੀ ਚਾਰਜ ਦੌਰਾਨ ਜ਼ ਖ਼ ਮੀ ਹੋਏ ਬੇਰੁਜ਼ਗਾਰਾਂ ਦਾ ਹਾਲ-ਚਾਲ ਪੁੱਛਿਆ ਅਤੇ ਇਸ ਲਾ ਠੀ ਚਾਰਜ ਦੀ ਨਿ ਖੇਧੀ ਕੀਤੀ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ 'ਆਪ' ਵਿਧਾਇਕ ਸਰਬਜੀਤ ਸਿੰਘ ਮਾਣੂਕੇ ਨੇ ਵੀ ਨਿ ਖੇਧੀ ਕੀਤੀ | ਧਰਨੇ ਵਿਚ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਧਰਨੇ ਵਿਚ ਬੈਠ ਕੇ ਇਸ ਸੰਘਰ ਸ਼ ਦਾ ਸਾਥ ਦੇਣ ਦਾ ਐਲਾਨ ਕੀਤਾ |

ਜਦੋਂ ਦੂਜੀ ਵਾਰੀ ਬੇਰੁਜ਼ਗਾਰ ਯੂਨੀਅਨ ਦੇ ਆਗੂਆਂ ਨੇ ਆਪਣੇ ਸਾਥੀਆਂ ਨਾਲ ਮੋਤੀ ਮਹਿਲ ਵੱਲ ਦੁਬਾਰਾ ਵਧਣ ਦੀ ਕੋਸ਼ਿਸ਼ ਕੀਤੀ ਤਾਂ ਜਿੱਥੇ ਪੁਲਿਸ ਵਲੋਂ ਯੂਨੀਅਨ ਮੈਂਬਰਾਂ 'ਤੇ ਦੁਬਾਰਾ ਲਾ ਠੀ ਚਾਰਜ ਕੀਤਾ ਉੱਥੇ ਹੀ ਯੂਨੀਅਨ ਦੇ 15 ਦੇ ਕਰੀਬ ਸਾਥੀਆਂ ਨੂੰ ਗਿ੍ਫ਼ ਤਾ ਰ ਕੀਤਾ ਗਿਆ ਅਤੇ ਕਰੀਬ 10 ਦੇ ਲਗਪਗ ਸਾਥੀਆਂ ਦੇ ਗੰ ਭੀ ਰ ਸੱ ਟਾਂ ਲੱਗੀਆਂ | ਇਨ੍ਹਾਂ ਵਿਚੋਂ 5 ਬੇਰੁਜ਼ਗਾਰ ਪੁਲਿਸ ਲਾ ਠੀ ਚਾਰਜ ਕਾਰਨ ਰਜਿੰਦਰਾ ਹਸਪਤਾਲ ਭਰਤੀ ਕਰਵਾਏ ਗਏ | ਨੀਲਮ, ਮਨੀ ਅਤੇ ਪ੍ਰੀਤ ਦੇ ਨਾਲ ਹੋਰ ਕੁੜੀਆਂ ਨੂੰ ਵੀ ਗਿ੍ਫ਼ ਤਾ ਰ ਕੀਤਾ ਗਿਆ |  ਸੂਬਾ ਪੈੱ੍ਰਸ ਸਕੱਤਰ ਦੀਪ ਬਨਾਰਸੀ, ਸੂਬਾ ਕਮੇਟੀ ਮੈਂਬਰ ਜਰਨੈਲ ਸੰਗਰੂਰ, ਗੁਰਜੰਟ ਪਟਿਆਲਾ ਅਤੇ ਸੁਰਜੀਤ ਚੁਪਾਤੀ ਨੇ ਦੱਸਿਆ ਕਿ ਉਨ੍ਹਾਂ ਦੇ 20 ਦੇ ਕਰੀਬ ਸਾਥੀ ਜੇਲ੍ਹ ਵਿਚ, ਜਿਨ੍ਹਾਂ 'ਚੋਂ 4 ਦੇ ਕਰੀਬ ਕੁੜੀਆਂ ਅਤੇ 10 ਦੇ ਕਰੀਬ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਹਨ |