ਕਾਂਗਰਸ ਹਾਈ ਕਮਾਂਡ ਨੇ ਖੇਡੀ ਗੇਮ, ਸਿੱਧੂ ਨਹੀਂ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ!

Tags

ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਅੱਜਕੱਲ੍ਹ ਦੋ ਸੰਘਰਸ਼ਾਂ 'ਚ ਉਲਝੀ ਹੋਈ ਹੈ। ਦੋਵੇਂ ਨਾਲੋ-ਨਾਲ ਚੱਲ ਰਹੇ ਹਨ। ਪਹਿਲਾ ਸੰਘਰਸ਼ ਕਾਂਗਰਸ ਸਾਹਮਣੇ ਹੋਂਦ ਬਚਾਉਣ ਦਾ ਹੈ। ਦੂਜਾ ਕਾਂਗਰਸ ਦੇ ਪਹਿਲੇ ਪਰਿਵਾਰ ਯਾਨੀ ਨਹਿਰੂ-ਗਾਂਧੀ ਪਰਿਵਾਰ ਦਾ ਰੁਤਬਾ ਕਾਇਮ ਰੱਖਣ ਜਾਂ ਕਹੋ ਕਿ ਵੀਟੋ ਬਣਾਈ ਰੱਖਣ ਦਾ ਹੈ। ਦੋਵਾਂ ਦੇ ਕੇਂਦਰ 'ਚ ਸੋਨੀਆ ਗਾਂਧੀ ਹੈ। ਸੰਦੀਪ ਦੀਕਸ਼ਤ, ਅਭਿਸ਼ੇਕ ਮਨੂੰ ਸਿੰਘਵੀ, ਮਿਲਿੰਦ ਦੇਵੜਾ, ਸ਼ਸ਼ੀ ਥਰੂਰ, ਮਨੀਸ਼ ਤਿਵਾੜੀ, ਸਲਮਾਨ ਸੋਜ ਤੇ ਸੰਜੈ ਝਾਅ ਜਿਹੇ ਕਈ ਨੇਤਾ ਵੱਖੋ-ਵੱਖਰੇ ਢੰਗ ਨਾਲ ਲੀਡਰਸ਼ਿਪ, ਵਿਚਾਰਧਾਰਾ, ਧਰਮ ਨਿਰਪੱਖਤਾ, ਰਾਸ਼ਟਰਵਾਦ, ਆਰਥਿਕ ਨੀਤੀ ਜਿਹੇ ਮੁੱਦਿਆਂ 'ਤੇ ਸਪੱਸ਼ਟਤਾ, ਪਾਰਟੀ 'ਚ ਫ਼ੈਸਲੇ ਦੇ ਤਰੀਕੇ, ਵਿਕੇਂਦਰੀਕਰਨ ਤੇ ਕੰਮ ਕਰਨ ਦੇ ਸੱਭਿਆਚਾਰ ਦਾ ਮੁੱਦਾ ਉਠਾ ਰਹੇ ਹਨ।

ਇਨ੍ਹਾਂ 'ਚੋਂ ਕਈ ਨੇਤਾਵਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪਾਰਟੀ 'ਚ ਪੁਰਾਣੇ ਨੇਤਾ ਤਬਦੀਲੀ ਨਹੀਂ ਹੋਣ ਦੇ ਰਹੇ। ਜੋ ਤਬਦੀਲੀ ਦੀ ਗੱਲ ਕਰ ਰਹੇ ਹਨ, ਉਨ੍ਹਾਂ ਦੇ ਸਾਹਮਣੇ ਵੀ ਕੋਈ ਸਪੱਸ਼ਟ ਮਾਰਗ ਨਹੀਂ ਹੈ। ਸੰਦੇਸ਼ ਸਾਫ਼ ਹੈ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਦਾ ਅਹੁਦਾ ਫਿਰ ਤੋਂ ਜ਼ਿੰਮੇਵਾਰੀ ਨਾਲ ਸੰਭਾਲਣਾ ਹੈ ਤਾਂ ਸੰਭਾਲਣ ਤੇ ਠੀਕ ਤਰ੍ਹਾਂ ਕੰਮ ਕਰਨ, ਨਹੀਂ ਤਾਂ ਦੂਜਿਆਂ ਲਈ ਰਸਤਾ ਖ਼ਾਲੀ ਕਰਨ। ਕਹਾਵਤ ਹੈ ਰਿਹਾ ਵੀ ਨਾ ਜਾਵੇ ਤੇ ਸਹਿਆ ਵੀ ਨਾ ਜਾਵੇ। ਕਾਂਗਰਸੀਆਂ ਦਾ ਨਹਿਰੂ-ਗਾਂਧੀ ਪਰਿਵਾਰ ਨਾਲ ਰਿਸ਼ਤਾ ਕੁਝ ਅਜਿਹਾ ਹੀ ਹੋ ਗਿਆ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਤਬਦੀਲੀ ਦੇ ਸੰਕੇਤ ਨਜ਼ਰ ਆਉਣ ਲੱਗੇ ਹਨ।