ਬਾਦਲਾਂ ਦੀ ਟਰਾਂਸਪੋਰਟ 'ਤੇ ਆਮ ਆਦਮੀ ਪਾਰਟੀ ਦੇ ਵੱਡੇ ਖ਼ੁਲਾਸੇ, ਸੁਣਕੇ ਹੋ ਜਾਓਗੇ ਹੈਰਾਨ

Tags

ਪੰਜਾਬ ਦੀਆਂ ਸਰਕਾਰੀ ਨੀਤੀਆਂ ਕਾਰਨ ਟਰਾਂਸਪੋਰਟ ਮਾ ਫ਼ੀ ਆ ਵਧ-ਫੁੱਲ ਰਿਹਾ ਹੈ ਅਤੇ ਪੰਜਾਬ ਰੋਡਵੇਜ਼ ਤੇ ਛੋਟੇ ਟਰਾਂਸਪੋਰਟਰਾਂ ਨੂੰ ਖੋ ਰਾ ਲੱਗ ਰਿਹਾ ਹੈ, ਜਿਨ੍ਹਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ 2 ਮਾਰਚ ਨੂੰ ਪੰਜਾਬ ਵਿਧਾਨ ਸਭਾ 'ਚ ਇਹ ਮੁੱਦਾ ਉਠਾਉਣਗੇ | ਇਹ ਪ੍ਰਗਟਾਵਾ ਪੰਜਾਬ ਪੈੱ੍ਰਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਕੁਲਤਾਰ ਸਿੰਘ ਸੰਧਵਾ ਅਤੇ ਪਾਰਟੀ ਦੇ ਜਨਰਲ ਸਕੱਤਰ ਜਸਵੀਰ ਸਿੰਘ ਨੇ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਤੋਂ ਪਹਿਲਾ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਟਰਾਂਸਪੋਰਟ ਮਾ ਫ਼ੀ ਏ ਨੂੰ ਖ਼ਤਮ ਕਰ ਦੇਣਗੇ ਪਰ ਅੱਜ ਭਿ੍ਸ਼ ਟਾ ਚਾ ਰ ਅੱਗੇ ਨਾਲੋਂ ਕਈ ਗੁਣਾ ਵਧ ਗਿਆ ਹੈ ਅਤੇ ਟਰਾਂਸਪੋਰਟ ਮਹਿਕਮੇ 'ਤੇ ਬਾਦਲ ਪਰਿਵਾਰ ਦਾ ਕ ਬ ਜ਼ਾ ਹੋ ਗਿਆ ਹੈ |

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਰਕਾਰੀ ਦੇ ਨਾਲ-ਨਾਲ ਛੋਟੇ ਟਰਾਂਸਪੋਰਟਰਾਂ ਨੂੰ ਵੀ ਖ਼ਤ ਮ ਕਰਨ 'ਚ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਜਟ ਵਿੱਤ ਮੰਤਰੀ ਵਲੋਂ ਖ਼ਜ਼ਾਨਾ ਖ਼ਾਲੀ ਹੋਣ ਦਾ ਰੋਣਾ ਰੋਇਆ ਜਾ ਰਿਹਾ ਹੈ ਜਦ ਕਿ ਸਰਕਾਰ ਦੇ ਕਮਾਊ ਪੁੱਤਰ ਟਰਾਂਸਪੋਰਟ ਵਿਭਾਗ ਨੂੰ ਟਰਾਂਸਪੋਰਟ ਮਾ ਫ਼ੀ ਏ ਨੂੰ ਲੁਟਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਿ੍ਸ਼ ਟਾ ਚਾ ਰ ਮੁਕਤ ਕਰਨ ਲਈ ਆਮ ਆਦਮੀ ਪਾਰਟੀ ਵਲੋਂ 2 ਮਾਰਚ ਨੂੰ ਪੰਜਾਬ ਵਿਧਾਨ ਸਭਾ 'ਚ ਇਹ ਮੁੱਦਾ ਉਠਾਇਆ ਜਾਵੇਗਾ | ਇਸ ਮੌਕੇ ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਰਬਜੋਤ ਸਿੰਘ, ਗੁਰਬਿੰਦਰ ਸਿੰਘ ਪਾਬਲਾ ਅਤੇ ਹੋਰ ਹਾਜ਼ਰ ਸਨ |