ਬਾਦਲਾਂ ਖਿਲਾਫ ਐਨਾ ਤਾਂ ਕਾਂਗਰਸੀ ਵੀ ਨਹੀਂ ਬੋਲਦੇ, ਜਿੰਨਾਂ ਆਹ ਜੱਥੇਦਾਰ ਜੀ ਬੋਲ ਗਏ

Tags

ਫ ਰ ਜ਼ੀ ਚਿੱਠੀ ਦੇ ਆਧਾਰ 'ਤੇ ਹਰੀ ਨਗਰ ਸਕੂਲ ਨੂੰ ਕਬਜ਼ਾਉਣ ਦੇ ਇਕ ਦੂਜੇ ਿਖ਼ ਲਾ ਫ਼ ਲਗ ਰਹੇ ਦੋਸ਼ਾਂ ਦੇ ਮੱਦੇਨਜ਼ਰ ਹੀ ਦਿੱਲੀ ਕਮੇਟੀ ਦੇ ਹੀ ਇਕ ਮੈਂਬਰ ਰਮਿੰਦਰ ਸਿੰਘ ਸਵੀਟਾ ਵੱਲੋਂ ਅਕਾਲ ਤਖਤ ਵਿਖੇ ਸ਼ਿਕਾਇਤ ਕੀਤੇ ਜਾਣ ਉਪਰੰਤ ਅਕਾਲ ਤਖਤ ਵੱਲੋਂ ਸਿਰਸਾ,ਜੀ.ਕੇ. ,ਹਿੱਤ ਸਮੇਤ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਵੀ 5 ਮਾਰਚ ਨੂੰ ਅਕਾਲ ਤਖਤ ਵਿਖੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ | ਤਕਰੀਬਨ 20 ਸਾਲ ਪਹਿਲਾਂ ਵੀ ਤਤਕਾਲੀ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਇਹੀ ਹਰੀ ਨਗਰ ਸਕੂਲ ਸੁਸਾਇਟੀ ਕੋਲੋ ਲੈ ਕੇ ਦਿੱਲੀ ਕਮੇਟੀ ਨੂੰ ਸੌਾਪਿਆ ਸੀ | ਉਸ ਸਮੇਂ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਸਵੰਤ ਸਿੰਘ ਸੇਠੀ ਤੇ ਜਨਰਲ ਸਕੱਤਰ ਭਜਨ ਸਿੰਘ ਵਾਲੀਆ ਨੇ ਲਿਖਤੀ ਤੌਰ'ਤੇ ਦਿੱਤਾ ਕਿ ਸਕੂਲ ਚਲਾਉਣ ਵਾਲੀ ਸੁੱਖੋ ਸੁਸਾਇਟੀ ਭੰਗ ਕਰ ਦਿੱਤੀ ਗਈ ਹੈ ਅਤੇ ਸਕੂਲ ਦਾ ਪ੍ਰਬੰਧ ਪੂਰੀ ਤਰ੍ਹਾਂ ਦਿੱਲੀ ਕਮੇਟੀ ਅਧੀਨ ਲੈ ਲਿਆ ਗਿਆ ਹੈ |

ਉਸ ਸਮੇਂ ਸਕੂਲ ਨੂੰ ਦਿੱਲੀ ਕਮੇਟੀ ਦੇ ਹਵਾ ਲੇ ਕਰਨ ਦੇ ਇਵਜ 'ਚ ਕਮੇਟੀ ਵੱਲੋਂ ਹਿੱਤ ਨੂੰ 2004 'ਚ 25 ਲੱਖ ਰੁਪਏ ਵੀ ਅਦਾ ਕੀਤੇ ਗਏ ਸਨ | ਸ. ਸਰਨਾ ਮੁਤਾਬਿਕ 1993 'ਚ ਚੌਧਰੀ ਬਸੰਤ ਸਿੰਘ ਵੱਲੋਂ ਵੀ ਸਕੂਲ ਨੂੰ ਦਿੱਲੀ ਕਮੇਟੀ ਅਧੀਨ ਲੈਣ ਲਈ ਕੋਰਟ 'ਚ ਕੇ ਸ ਕੀਤਾ ਗਿਆ ਸੀ ਅਤੇ ਸਕੂਲ ਨੂੰ ਦਿੱਲੀ ਕਮੇਟੀ ਨੂੰ ਸੌਾਪਣ ਸਬੰਧੀ ਹਲਫਨਾਮਾ ਹਿੱਤ ਵੱਲੋਂ ਕੋਰਟ 'ਚ ਦਾਖਲ ਕੀਤਾ ਗਿਆ ਸੀ | ਇਹ ਵੀ ਦੱਸਣਯੋਗ ਹੈ ਕਿ 37 ਸਾਲ ਪਹਿਲਾਂ ਸਕੂਲ ਦੀ ਜ਼ਮੀਨ ਦੀ ਕੀਮਤ ਦਿੱਲੀ ਕਮੇਟੀ ਦੇ ਖਾਤਿਆਂ ਚੋਂ ਹੀ ਅਦਾ ਕੀਤੀ ਗਈ ਸੀ | ਫਰਜ਼ੀ ਚਿੱਠੀ ਤੇ ਸਕੂਲ ਕਬਜ਼ਾਉਣ ਸਬੰਧੀ ਮਾਮਲੇ 'ਚ ਰੋਜ਼ਾਨਾ ਹੋ ਰਹੇ 'ਕਥਿਤ ਖੁਲਾਸੇ' ਨਾ ਸਿਰਫ ਹੈਰਾਨੀਜਨਕ ਹਨ ਬਲਕਿ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਸਾਰੀਆਂ ਧਿਰਾਂ ਇਕ-ਦੂਜੇ ਨੂੰ ਸਿਆਸੀ ਠਿੱ ਬੀ ਮਾ ਰਨ ਦੀ ਕੋਸ਼ਿਸ਼ 'ਚ ਜੁਟੀਆ ਹੋਈਆਂ ਹਨ |