ਗੜ੍ਹਿਆਂ ਨੇ ਸੰਗਰੂਰ ਬਣਾ ਦਿੱਤਾ ਸ਼ਿਮਲਾ , ਹਰ ਪਾਸੇ ਬਰਫ਼ ਹੀ ਬਰਫ਼

Tags

ਪੰਜਾਬ ਵਿੱਚ ਬੀਤੀ ਰਾਤ ਤੋਂ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਵੱਡੀ ਪੱਧਰ ’ਤੇ ਜਾ ਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੀਂਹ, ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ’ਤੇ ਕਣਕ ਦੀ ਫਸਲ ਧਰਤੀ ਉਪਰ ਵਿਛ ਗਈ ਹੈ ਜਿਸ ਕਰਕੇ ਕਣਕ ਦੇ ਝਾੜ ’ਤੇ ਅਸਰ ਪੈਣ ਦਾ ਖ਼ ਦ ਸ਼ਾ ਹੈ। ਸਰ੍ਹੋਂ ਦੀ ਫਸਲ ਦੇ ਵੀ ਨੁਕਸਾਨੇ ਜਾਣ ਦਾ ਖ਼ ਦ ਸ਼ਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਅਤੇ ਉੱਤਰੀ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੈਸਟਰਨ ਡਿਸਟਰਬੈਂਸ (ਪੱਛਮੀ ਪੌਣਾਂ ’ਚ ਗੜਬੜ) ਦੇ ਵਾਰ-ਵਾਰ ਆਉਣ ਕਾਰਨ ਮੀਂਹ ਦਾ ਖ਼ ਤ ਰਾ ਬਣਿਆ ਹੋਇਆ ਹੈ। ਉਨ੍ਹਾਂ ਪੇਸ਼ੀਨਗੋਈ ਕੀਤੀ ਕਿ ਮਾਰਚ ਦੇ ਮਹੀਨੇ ਦੌਰਾਨ ਹੀ ਦੋ ਤੋਂ ਤਿੰਨ ਵਾਰ ਹੋਰ ਵੈਸਟਰਨ ਡਿਸਟਰਬੈਂਸ ਕਾਰਨ ਮੀਂਹ ਪੈ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਗੁਰਦਾਸਪੁਰ ’ਚ 30 ਮਿਲੀਮੀਟਰ, ਬਠਿੰਡਾ ਵਿੱਚ 28, ਕਪੂਰਥਲਾ ਵਿੱਚ 22, ਤਰਨਤਾਰਨ ਵਿੱਚ 20, ਪਠਾਨਕੋਟ ਵਿੱਚ 17, ਅੰਮ੍ਰਿਤਸਰ ਵਿੱਚ 16, ਫਿਰੋਜ਼ਪੁਰ ’ਚ 12, ਪਟਿਆਲਾ ’ਚ 5 ਅਤੇ ਆਨੰਦਪੁਰ ਸਾਹਿਬ ’ਚ 4.6 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ ਹੈ। ਖੇਤੀਬਾੜੀ ਵਿਭਾਗ ਨੇ ਵੀ ਆਪਣੇ ਫੀਲਡ ਅਧਿਕਾਰੀਆਂ ਨੂੰ ਕਣਕ ਅਤੇ ਹਾੜੀ ਦੀਆਂ ਹੋਰਨਾਂ ਫਸਲਾਂ ਦੇ ਖ਼ਰਾਬੇ ਦੀਆਂ ਰਿਪੋਰਟਾਂ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸੱਜਰੇ ਮੀਂਹ ਤੇ ਗੜਿਆਂ ਕਾਰਨ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਅਤੇ ਹਰਾ ਚਾਰਾ ਵੀ ਪ੍ਰਭਾਵਿਤ ਹੋਇਆ ਹੈ ਤੇ ਫਲਾਂ ਦੇ ਦਰਖਤਾਂ ਨੂੰ ਪਿਆ ਬੂਰ ਵੀ ਝੜ ਗਿਆ ਹੈ। ਖੇਤੀਬਾੜੀ ਅਤੇ ਮੌਸਮ ਵਿਭਾਗ ਮੁਤਾਬਕ ਸੰਗਰੂਰ, ਮਾਨਸਾ, ਬਠਿੰਡਾ, ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਸਮੇਤ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਵੀ ਗੜੇ ਪਏ ਹਨ।