ਸੁਖਬੀਰ ਬਾਦਲ ਤੇ ਕੋਰੋਨਾ ਵਾਇਰਸ ਪਿਆ ਭਾਰੂ

Tags

ਕਰੋਨਾਵਾਇਰਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਰੈਲੀਆਂ 21 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਹਨ। ਅਨੰਦਪੁਰ ਸਾਹਿਬ ਦੇ ਹੋਲਾ ਮੁਹੱਲਾ ਪ੍ਰੋਗਰਾਮ ਵਿੱਚ ਵੀ ਅਕਾਲੀ ਦਲ ਦੀ ਰੈਲੀ ਨਹੀਂ ਕੀਤੀ ਜਾਏਗੀ। ਇਹ ਫੈਸਲਾ ਪਾਰਟੀ ਵਰਕਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਹਰ ਅੰਤਰਰਾਸ਼ਟਰੀ ਯਾਤਰੀ ਦੇ ਆਗਮਨ ਤੇ ਯਾਤਰੀ ਨੂੰ ਬਿਨਾਂ ਸੰਪਰਕ ਵਾਲੇ ਇਨਫਰਾਰੈੱਡ ਥਰਮਾਮੀਟਰ ਦੀ ਵਰਤੋਂ ਕਰਕੇ ਵੇਖਾਇਆ ਜਾਂਦਾ ਹੈ। ਸ਼ੱਕੀ ਵਿਅਕਤੀ ਨੂੰ ਰੱਖਣ ਲਈ ਇੱਕ ਸਪੈਸ਼ਲ ਕਮਰਾ ਬਣਾਇਆ ਗਿਆ ਹੈ।ਸਿਹਤ ਵਿਭਾਗ ਪੰਜਾਬ ਵੱਲੋਂ ਸ਼ੱਕੀ ਨੂੰ ਹਸਪਤਾਲ ਭੇਜਣ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਪੰਜਾਬ ਸਿਹਤ ਵਿਭਾਗ ਦੇ ਸਮਰਪਿਤ ਡਾਕਟਰ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਲਈ ਉਪਲਬਧ ਹਨ। ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 9 ਮਾਰਚ ਦੀ ਹੋਲਾ ਮੁਹੱਲਾ ਰੈਲੀ ਤੇ 11 ਮਾਰਚ ਫਾਜ਼ਿਲਕਾ ਦੀਆਂ ਜ਼ਿਲ੍ਹਾ ਪੱਧਰੀ ਰੈਲੀਆਂ, 14 ਮਾਰਚ ਹੁਸ਼ਿਆਰਪੁਰ, 18 ਮਾਰਚ ਕਪੂਰਥਲਾ ਤੇ 21 ਮਾਰਚ ਨੂੰ ਫਤਿਹਗੜ੍ਹ ਸਾਹਿਬ ਦੀ ਰੈਲੀਆਂ ਨੂੰ ਮੁਲਤਵੀ ਕਰ ਦਿੱਤਾ ਹੈ। ਸਿਰਫ 7 ਮਾਰਚ ਨੂੰ ਹੋਣ ਵਾਲੀ ਮਾਨਸਾ ਰੈਲੀ ਤਹਿ ਕੀਤੇ ਸਮੇਂ ਅਨੁਸਾਰ ਕੀਤੀ ਜਾਏਗੀ।