ਜਾਖੜ ਨੇ ਫੜ੍ਹਿਆ ਮਾਈਕ ਕੱਢੀ ਭੜਾਸ, ਕੈਪਟਨ ਅੱਗੇ ਮਿੱਠੇ ਪੋਚੇ ਮਾਰ ਕੇ ਕੱਢਿਆ ਜਲੂਸ

Tags

ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ ਬਰਗਾੜੀ ਬੇਅ ਦਬੀ  ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਇੱਕ ਵਾਰ ਮੁੜ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੀ ਉਨ੍ਹਾਂ ਦੀ ਸਰਕਾਰ ਵਾਅਦਾ ਕਰਦੀ ਹੈ ਕੀ ਬੇ ਅਦ ਬੀ ਦੇ ਗੁਨਾ ਹਗਾ ਰਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ। ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਹੁਣ ਵੀ ਇਹ ਜਾਂਚ ਅਤੇ ਅਦਾਲਤਾਂ ਦੇ ਦਾਇਰੇ ਵਿੱਚ ਘੁੰਮ ਰਿਹਾ ਹੈ, ਲਗਾਤਾਰ ਵਿਰੋਧੀਆਂ ਵੱਲੋਂ ਬੇ ਅਦ ਬੀ ਮਾਮਲੇ ਨੂੰ ਲੈਕੇ ਸਵਾਲ ਚੁੱਕੇ ਜਾ ਰਹੇ ਨੇ ਇਸੇ ਲਈ ਤਿੰਨ ਸਾਲ ਪੂਰੇ ਹੋਣ 'ਤੇ ਜਾਖੜ ਨੇ ਬੇ ਅਦ ਬੀ ਮਾਮਲੇ ਵਿੱਚ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੇ ਸਫ਼ਾਈ ਦਿੱਤੀ ਹੈ।

ਜਾਖੜ ਨੇ ਕਿਹਾ CM ਦੀ ਕੁਰਸੀ ਕੰ ਡਿਆ ਦਾ ਤਾਜ਼ ਹੈ, ਇਸ ਕੁਰਸੀ 'ਤੇ ਬੈਠਣ ਦੇ ਲਈ ਸੇਵਾ ਦੀ ਭਾਵਨਾ ਹੋਣੀ ਚਾਹੀਦੀ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਜਾਖੜ ਨੇ ਇਸ਼ਾਰੀਆ ਹੀ ਇਸ਼ਾਰੀਆ ਵਿੱਚ ਕਿਹਾ ਕੀ ਸਭ ਨੂੰ ਪਤਾ ਹੈ ਕੀ ਬਹਿਬਲ ਕਲਾਂ ਦਾ ਜਨਰਲ ਡਾਇਰ ਕੌਣ ਹੈ,ਅਸੀਂ ਚਾਉਂਦੇ ਤਾਂ ਹੁਣ ਤੱਕ ਜੇਲ੍ਹ  ਵਿੱਚ ਪਾ ਸਕਦੇ ਸੀ ਪਰ ਉਨ੍ਹਾਂ ਦੀ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਉਂਦੀ ਹੈ ਇਸ ਉਹ ਪੂਰੇ ਸਬੂਤਾ ਦੇ ਨਾਲ ਮੁ ਲਜ਼ ਮਾਂ ਨੂੰ ਜੇਲ੍ਹ ਵਿੱਚ ਪਹੁੰਚਾਉਣਗੇ, ਜਾਖੜ ਨੇ ਕਿਹਾ ਕੀ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਤੋਂ ਆਸ ਹੈ ਇਸੇ ਲਈ ਲੋਕਾਂ ਵੱਲੋਂ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ ਪਰ ਉਨ੍ਹਾਂ ਦੀ ਸਰਕਾਰ ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ।