ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਜਾਗਰੂਕ ਕਰਨ ਦੇ ਲਈ ਪਹਿਲਾਂ ਵੀ ਕਈ ਸਿੰਗਰਾਂ ਅਤੇ ਫਿਲਮ ਸਟਾਰਾਂ ਨੇ ਸ਼ੋਸਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ। ‘ਗਵਾਚਿਆ ਗੁਰਬਖਸ’ ਨਾਂ ਦੇ ਇਸ ਗਾਣੇ ਵਿਚ ਦੱਸਿਆ ਗਿਆ ਹੈ ਕਿ 70 ਸਾਲ ਦਾ ਬਜੁਰਗ ਬਲਦੇਵ ਸਿੰਘ ਕਿਵੇਂ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ 7 ਮਾਰਚ ਨੂੰ ਪੰਜਾਬ ਪੁੱਜਾ ਤੇ ਜਿਸ ਨੂੰ ਡਾਕਟਰਾਂ ਦੇ ਵੱਲੋਂ ਘਰ ਵਿਚ ਇਕਾਂਤਵਸ ਰਹਿਣ ਦੀ ਹਦਾਇਤ ਦਿਤੀ ਗਈ ਸੀ ਪਰ ਇਸ ਹਦਾਇਤ ਦੇ ਬਾਵਜੂਦ ਵੀ ਉਹ ਬਾਹਰ ਘੁੰਮਦਾ ਰਿਹਾ ਅਤੇ ਆਪਣੇ ਆਸੇ-ਪਾਸੇ ਕਰੋਨਾ ਫੈਲਾਉਂਦਾ ਰਿਹਾ ਅਤੇ ਹੁਣ ਉਸ ਦਾ ਪੂਰਾ ਪਰਿਵਾਰ ਵੀ ਇਸ ਬੀਮਾਰੀ ਨਾਲ ਪੀੜਤ ਹੋ ਚੁੱਕਾ ਹੈ।
ਪਰ ਹੁਣ ਕੋਰੋਨਾ ਵਾਇਰਸ ‘ਤੇ ਪੰਜਾਬੀ ਇੰਡਸਟਰੀ ਦੇ ਸਟਾਰ ਤੇ ਸਿੰਗਰ ਸਿੱਧੂ ਮੂਸੇਵਾਲਾ ਨੇ ਵੀ ਇਕ ਗਾਣਾ ਗਾ ਕੇ ਉਸ ਨੂੰ ਯੂ-ਟਿਊਬ ‘ਤੇ ਪਾਇਆ ਹੈ, ਇਸ ਗਾਣੇ ਵਿਚ ਉਹ ਪੰਜਾਬ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਰੀਜ਼ ਬਲਦੇਵ ਸਿੰਘ, ਜਿਸ ਦੀ 18 ਮਾਰਚ ਨੂੰ ਮੌਤ ਹੋ ਗਈ ਸੀ ਅਤੇ ਜੋ ਸੂਬੇ ਵਿਚ ਸੁਪਰ ਸਪ੍ਰੈਡਰ ਬਣ ਕੇ ਘੁੰਮਿਆ, ਬਾਰੇ ਲਿਖਿਆ ਗਿਆ ਹੈ। ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸ਼ੋਸਲ ਡਿਸਟੈਨਸਿੰਗ ‘ਤੇ ਜਿਆਦਾ ਜ਼ੋਰ ਦਿੱਤਾ ਹੈ।