ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਦੇ ਚੇਤਾਵਨੀ 'ਤੇ ਕਾਰਵਾਈ ਕਰਦਿਆਂ, ਪੰਜਾਬ ਸਰਕਾਰ ਨੇ ਆਪਣੇ 1,330 ਲਾਪਤਾ 'ਵਿਦੇਸ਼ੀ ਯਾਤਰੀਆਂ ਦਾ ਪਤਾ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਰਾਜ ਦੇ ਕੋਵਿਡ-19 ਦੇ 70 ਫੀਸਦੀ ਪੌਜ਼ੇਟਿਵ ਕੇਸ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਸੀ ਜੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਦਾ ਵਸਨੀਕ ਸੀ। ਉਸ ਦੀ 18 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਪਰ ਉਸ ਤੋਂ ਬਾਅਦ ਕਾਰੋਨਵਾਇਰਸ ਪੌਜ਼ੇਟਿਵ ਪਾਇਆ ਗਿਆ ਸੀ।
ਪੰਜਾਬ 'ਚ ਕੋਰੋਨਾਵਾਇਰਸ ਦੇ 38 ਪੌਜ਼ੇਟਿਵ ਕੇਸ ਹਨ ਤੇ 264 ਸ਼ੱਕੀਆਂ ਦੀ ਟੈਸਟ ਰਿਪੋਰਟ ਅਜੇ ਆਉਣੀ ਬਾਕੀ ਹੈ। ਵਰਤਮਾਨ ਵਿੱਚ, ਬਿਮਾਰੀ ਦਾ ਫੈਲਣ 22 ਵਿੱਚੋਂ 6 ਜ਼ਿਲ੍ਹਿਆਂ ਵਿੱਚ ਸੀਮਤ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਕਿਉਂਕਿ ‘ਗ੍ਰੰਥੀ’ ਬਲਦੇਵ ਸਿੰਘ ਹੋਲਾ ਮੁਹੱਲਾ ਦੇ ਸਮਾਗਮਾਂ ਵਿੱਚ ਸ਼ਾਮਲ ਹੋਇਆ ਸੀ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਰ ਸਾਲ 8 ਤੋਂ 10 ਮਾਰਚ ਦੇ ਵਿਚਕਾਰ ਇਕੱਠੇ ਹੁੰਦੇ ਹਨ। ਹੋਲਾ ਮੁਹੱਲਾ ਸਿੱਖ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ।