ਸਿਮਰਜੀਤ ਬੈਂਸ ਨਹੀਂ ਟਲਦਾ, ਹੁਣ ਚੱਕ ਲਿਆਇਆ ਨਵਾਂ ਮੁੱਦਾ

Tags

ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਖਪਤਕਾਰਾਂ ਨਾਲ ਧੱ ਕੇ ਦੀ ਗੱਲ ਕਹਿ ਕੇ ਜੋੜੇ ਗਏ ਬਿਜਲੀ ਕੁਨੈਕਸ਼ਨ ਪਾਵਰਕਾਮ ਨੇ ਦੁਬਾਰਾ ਕੱਟ ਦਿੱਤੇ ਹਨ | ਈਸਟ ਮੰਡਲ ਇਲਾਕੇ ਦੇ ਸੰਤੋਖ ਪੁਰਾ ਦੇ ਇਲਾਕੇ ਵਿਚ ਬੀਤੇ ਦਿਨ ਸ. ਬੈਂਸ ਨੇ ਸਮਰਥਕਾਂ ਨੇ ਅੱਧੀ ਦਰਜਨ ਦੇ ਕਰੀਬ ਖਪਤਕਾਰਾਂ ਦੇ ਕੱਟੇ ਗਏ ਬਿਜਲੀ ਕੁਨੈਕਸ਼ਨ ਆਪ ਜੋੜ ਦਿੱਤੇ ਸਨ ਕਿ ਪਾਵਰਕਾਮ ਨੇ ਕੁਨੈਕਸ਼ਨ ਕੱਟ ਕੇ ਧੱ ਕਾ ਕੀਤਾ ਹੈ | ਪਾਰਟੀ ਆਗੂਆਂ ਨੂੰ ਇਸ ਕਦਮ ਦੀ ਤਾਂ ਵਾਹਵਾਹੀ ਮਿਲ ਗਈ ਪਰ ਪਾਵਰਕਾਮ ਨੇ ਵੀ ਇਸ ਮਾਮਲੇ ਵਿਚ ਦੁਪਹਿਰ ਵੇਲੇ ਕਾਰਵਾਈ ਕਰਦਿਆਂ ਸਾਰੇ ਜੋੜੇ ਗਏ ਕੁਨੈਕਸ਼ਨ ਦੁਬਾਰਾ ਕੱਟ ਦਿੱਤੇ |

ਪਾਵਰਕਾਮ ਦੇ ਉਪ ਚੀਫ਼ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਦਿਨ ਵੇਲੇ ਹੀ ਸਾਰੇ ਮਾਮਲੇ ਦੀ ਰਿਪੋਰਟ ਮੰਗ ਲਈ ਸੀ | ਉਨਾਂ ਨੇ ਇਸ ਬਾਰੇ ਸਬੰਧਿਤ ਐਕਸੀਅਨ ਸੰਨ੍ਹੀ ਭਾਗਰਾ ਤੋਂ ਤਾਂ ਦੁਬਾਰਾ ਕੁਨੈਕਸ਼ਨ ਜੋੜਨ ਦੀ ਰਿਪੋਰਟ ਤਾਂ ਮੰਗ ਲਈ ਸੀ ਤੇ ਨਾਲ ਹੀ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਕੁਨੈਕਸ਼ਨ ਜੋੜੇ ਗਏ ਹਨ, ਉਨਾਂ ਨੂੰ ਦੁਬਾਰਾ ਕੱਟ ਦਿੱਤਾ ਜਾਵੇ | ਪਾਵਰਕਾਮ ਦੇ ਉਪ-ਚੀਫ ਇੰਜੀ. ਹਰਜਿੰਦਰ ਸਿੰਘ ਬਾਂਸਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜਿਨਾਂ ਖਪਤਕਾਰਾਂ ਦੇ ਰਿਕਾਰਡ ਵਿਚ ਕੁਨੈਕਸ਼ਨ ਰਕਮਾਂ ਦੀ ਅਦਾਇਗੀ ਨਾ ਕਰਨ 'ਤੇ ਕੱਟੇ ਗਏ ਹਨ, ਉਨਾਂ ਨੂੰ ਜੇਕਰ ਕੋਈ ਜੋੜਦਾ ਹੈ ਤਾਂ ਇਹ ਗੈਰ ਕਾਨੂੰਨੀ ਹੈ ਸਗੋਂ ਇਸ ਮਾਮਲੇ ਵਿਚ ਖਪਤਕਾਰਾਂ 'ਤੇ ਕਾਰਵਾਈ ਵੀ ਹੋ ਸਕਦੀ ਹੈ |