ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਸਦ 'ਚ ਇਟਲੀ 'ਚ ਫ ਸੇ ਵਿਦਿਆਰਥੀਆਂ ਦਾ ਮੁੱਦਾ ਉਠਾਇਆ। ਪਾਰਟੀ ਵਲੋਂ ਜਾਰੀ ਬਿਆਨ ਅਨੁਸਾਰ ਭਗਵੰਤ ਮਾਨ ਨੇ ਇਟਲੀ ਦੇ ਏਅਰਪੋਰਟ 'ਤੇ ਫਸੇ ਕਰੀਬ 30 ਭਾਰਤੀ ਵਿਦਿਆਰਥੀਆਂ ਦਾ ਮੁੱਦਾ ਉਠਾਇਆ ਤਾਂ ਵਿਦੇਸ਼ ਮੰਤਰੀ ਐਸ. ਸ਼ੰਕਰ ਨੇ ਭਰੋਸਾ ਦਿਤਾ ਕਿ ਇਨ੍ਹਾਂ ਫਸੇ ਭਾਰਤੀਆਂ 'ਚ ਜੋ ਵੀ ਕਰੋਨਾ ਵਾਇਰਸ ਤੋਂ ਮੁਕਤ (ਨੈਗੇਟਿਵ) ਹੋਵੇਗਾ, ਉਨ੍ਹਾਂ ਨੂੰ ਭਾਰਤ ਸਰਕਾਰ ਵਾਪਸ ਦੇਸ਼ ਲੈ ਕੇ ਆਵੇਗੀ, ਪਰੰਤੂ ਜੇ ਕੋਈ ਕਰੋਨਾ ਵਾਇਰਸ ਨਾਲ ਪ੍ਰਭਾਵਤ (ਪਾਜ਼ੀਟਿਵ) ਪਾਇਆ ਗਿਆ ਤਾਂ ਉਸ ਦਾ ਉਥੇ ਹੀ ਇਲਾਜ ਕਰਵਾਇਆ ਜਾਵੇਗਾ। ਭਾਜਪਾ ਨੇਤਾਵਾਂ ਨੇ ਦਿੱਲੀ ਚੋਣਾਂ ਨੂੰ ਭਾਰਤ-ਪਾਕਿਸਤਾਨ ਮੈਚ ਦਾ ਨਾਂਅ ਦੇ ਕੇ ਨੀ ਵੇਂ ਦਰਜੇ ਦੀ ਸਿਆਸਤ ਕੀਤੀ।
ਖ਼ੁਦ ਗ੍ਰਹਿ-ਮੰਤਰੀ ਅਮਿਤ ਸ਼ਾਹ ਵੀ ਭ ੜ ਕਾ ਊ ਭਾਸ਼ਣ ਦਿੰਦੇ ਰਹੇ। ਮਾਨ ਨੇ ਕਿਹਾ ਕਿ ਯੂਪੀ ਦੇ ਮੁੱਖ-ਮੰਤਰੀ ਯੋਗੀ ਅਦਿੱਤਾਨਾਥ ਅਪਣੇ ਅੱਗ ਉਗਲਦੇ ਭਾਸ਼ਣ 'ਚ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਕਹਿੰਦੇ ਰਹੇ,ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਭਾਜਪਾ ਅਤੇ ਕਾਂਗਰਸ 'ਤੇ ਦੰ ਗੇ ਕਰਾਉਣ ਦੀ ਮਾਹਿਰ ਪਾਰਟੀਆਂ ਹੋਣ ਦਾ ਦੋ ਸ਼ ਵੀ ਲਗਾਇਆ ਹੈ। ਵੀਰਵਾਰ ਨੂੰ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਅਤੇ ਕਾਂਗਰਸ ਦੇ ਆਗੂ ਇਕ ਦੂਜੇ ਦੇ ਸ਼ਾਸਨ 'ਚ ਹੋਏ ਦੰ ਗੇ ਗਿਣਾ ਰਹੇ ਹਨ।