ਵੱਡੀ ਖੁਸ਼ੀ- ਪੰਜਾਬ ਦੇ ਡਾਕਟਰਾਂ ਨੇ ਹਰਾਇਆ ਕਰੋਨਾ, ਕੈਪਟਨ ਖੁਸ਼

Tags

ਕੋਰੋਨਾ ਦੇ ਡਰ ਕਾਰਨ ਸਹਿਮੇ ਪਏ ਲੋਕਾਂ ਲਈ ਇਕ ਰਾਹਤ ਦੀ ਖ਼ਬਰ ਆਈ ਹੈ, ਸੂਬੇ ਦਾ ਪਹਿਲਾ ਪਾਜ਼ੀਟਿਵ ਮਰੀਜ਼ ਠੀਕ ਹੋ ਗਿਆ ਹੈ ਜਿਸ ਦੀ ਪੁਣੇ ਤੋਂ 28 ਦਿਨਾਂ ਬਾਅਦ ਆਈ ਤੀਜੀ ਰਿਪੋਰਟ 'ਚ ਕੋਰੋਨਾ ਨੈਗੇਟਿਵ ਆਇਆ ਹੈ | ਇਹ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਜੋ ਬੀਤੇ 4 ਮਾਰਚ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਆਪਣੇ 2 ਹੋਰ ਸਾਥੀਆਂ ਤੇ ਪਰਿਵਾਰ ਨਾਲ ਇਟਲੀ ਤੋਂ ਇੱਥੇ ਭਾਰਤ ਪੁੱਜਿਆ ਸੀ | ਇਸ ਦੇ ਪਰਿਵਾਰ 'ਚ ਉਸ ਦੇ ਪੁੱਤਰ ਤੇ ਪਤਨੀ ਦੀ ਰਿਪੋਰਟ ਪਹਿਲਾਂ ਹੀ ਨੈਗੇਟਿਵ ਆ ਚੁੱਕੀ ਹੈ, ਜਦਕਿ ਉਸ ਦੀ ਮੁਢਲੀ ਰਿਪੋਰਟ ਤੇ ਦੂਜੀ ਰਿਪੋਰਟ ਪਾਜ਼ੀਟਿਵ ਆਈ ਸੀ |

ਉਕਤ ਮਰੀਜ਼ ਇੱਥੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਕਾਲਜ ਦੀ ਵਿਸ਼ੇਸ਼ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਸੀ ਜਿਸ ਦੀ ਤੀਜੀ ਰਿਪੋਰਟ ਇੱਥੇ ਨੈਗੇਟਿਵ ਆਈ ਹੈ | ਹੁਣ ਇੱਥੇ ਇਕ ਹੀ ਦਾਖ਼ਲ ਮਰੀਜ਼ ਪਾਜ਼ੀਟਿਵ ਹੈ ਜੋ ਕਿ ਹੋਰਾਂ ਸ਼ੱਕੀਆਂ ਨਾਲ ਜ਼ੇਰੇ ਇਲਾਜ ਹੈ, ਪਹਿਲੇ ਪਾਜ਼ੀਟਿਵ ਮਰੀਜ਼ ਦੀ ਨੈਗੇਟਿਵ ਰਿਪੋਰਟ ਦੀ ਪੁਸ਼ਟੀ ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਵਲੋਂ ਭੇਜੀ ਜਾਣਕਾਰੀ 'ਚ ਸਾਂਝੀ ਕੀਤੀ ਗਈ ਹੈ |