ਇਸ ਪਿੰਡ ਵਿੱਚ ਕਰੋਨਾ ਵਾਇਰਸ ਦੇ 5 ਮਰੀਜ਼, ਲੋਕਾਂ ਵਿੱਚ ਡਰ ਦਾ ਮਾਹੌਲ

Tags

ਜਲੰਧਰ ’ਚ ਲਗਾਤਾਰ ਦੂਜੇ ਦਿਨ ਇੱਕ, ਮੋਹਾਲੀ 'ਚ ਇੱਕ ਅਤੇ ਹੁਸ਼ਿਆਰਪੁਰ ’ਚ ਤਿੰਨ ਹੋਰ ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਜਲੰਧਰ ’ਚ 27 ਸਾਲਾਂ ਦਾ ਇਹ ਨੌਜਵਾਨ ਜ਼ਿਲ੍ਹੇ ਦੀ ਫ਼ਿਲੌਰ ਸਬ–ਡਿਵੀਜ਼ਨ ’ਚ ਪੈਂਦੇ ਪਿੰਡ ਵਿਰਕ ਦੇ ਉਨ੍ਹਾਂ ਤਿੰਨ ਪਰਿਵਾਰਕ ਮੈਂਬਰਾਂ ਦੇ ਨੇੜਲੇ ਸੰਪਰਕ ’ਚ ਸੀ, ਜਿਹੜੇ ਬੀਤੇ ਦਿਨੀਂ ਕੋਰੋਨਾ–ਪਾਜ਼ਿਟਿਵ ਪਾਏ ਗਏ ਸਨ। ਹਰਪ੍ਰੀਤ ਕੌਰ ਦੀ ਰਿਪੋਰਟ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ’ਚ ਤਿੰਨ ਹੋਰ ਵਿਅਕਤੀ ਪਾਜ਼ਿਟਿਵ ਮਿਲੇ ਹਨ। ਇਹ ਸਾਰੇ ਉਸ 68 ਸਾਲਾ ਵਿਅਕਤੀ ਦੇ ਨੇੜਲੇ ਸੰਪਰਕ ਵਿੱਚ ਸਨ, ਜਿਹੜਾ ਕੋਰੋਨਾ–ਪਾਜ਼ਿਟਿਵ ਹੋਣ ਕਾਰਨ ਇਸ ਵੇਲੇ ਅੰਮ੍ਰਿਤਸਰ ’ਚ ਜ਼ੇਰੇ ਇਲਾਜ ਹੈ। ਅੱਜ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਵਿੱਚ ਉਸ ਵਿਅਕਤੀ ਦੀ ਪਤਨੀ, ਨੂੰਹ ਤੇ ਇੱਕ ਹੋਰ ਜਾਣਕਾਰ ਸ਼ਾਮਲ ਹਨ।

ਅੱਜ ਜਲੰਧਰ ’ਚ ਦੂਜਾ ਮਰੀਜ਼ ਮਿਲਣ ਨਾਲ ਪੰਜਾਬ ਵਿੱਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 34 ਹੋ ਗਈ ਸੀ। ਪਰ ਇਸ ਦੇ ਨਾਲ ਹੀ ਹੁਸ਼ਿਆਰਪੁਰ ’ਚ ਤਿੰਨ ਅਤੇ ਮੋਹਾਲੀ 'ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਣ ਨਾਲ ਇਹ ਗਿਣਤੀ 38 ਤੱਕ ਜਾ ਪੁੱਜੀ ਹੈ। ਉੱਧਰ ਹਿਲੇਰੀ ਵਿਕਟਰ ਦੀ ਰਿਪੋਰਟ ਅਨੁਸਾਰ ਮੋਹਾਲੀ 'ਚ ਵੀ ਅੱਜ ਇੱਕ ਹੋਰ ਪਾਜ਼ਿਟਿਵ ਮਰੀਜ਼ ਮਿਲਿਆ ਹੈ। ਹੁਣ ਹੁਸ਼ਿਆਰਪੁਰ ਦੇ ਪਿੰਡਾਂ ’ਚੋਂ ਕਈ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਇਸ ਜ਼ਿਲ੍ਹੇ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ ਪੰਜ ਹੋ ਗਈ ਹੈ।