ਨਵਜੋਤ ਸਿੱਧੂ ਹੋਣਗੇ ਭਾਜਪਾ ਵਿੱਚ ਸ਼ਾਮਲ, ਪੰਜਾਬ ਕਾਂਗਰਸ ਨੂੰ ਵੱਡਾ ਝਟਕਾ

Tags

ਮੱਧ ਪ੍ਰਦੇਸ਼ ਦੇ ਦਿੱਗਜ਼ ਕਾਂਗਰਸੀ ਆਗੂ ਜਯੋਤਿਰਾਦਿੱਤਿਆ ਸਿੰਧੀਆ ਵਲੋਂ ਭਾਜਪਾ ਵਿਚ ਦੇ ਖੇਮੇ ਵਿਚ ਚਲੇ ਜਾਣ ਬਾਅਦ ਸ਼ੁਰੂ ਹੋਏ ਸਿਆਸੀ ਘਮਾਸਾਨ ਦੀ ਗੂੰਜ ਪੰਜਾਬ ਅੰਦਰ ਵੀ ਸੁਣਾਈ ਦੇਣ ਲਗੀ ਹੈ। ਦੂਜੇ ਪਾਸੇ ਕਾਂਗਰਸ ਹਾਈਕਮਾਨ ਵਲੋਂ ਵੀ ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਦੇ ਮੱਦੇਨਜ਼ਰ ਪਾਰਟੀ ਸ਼ਾਸਤ ਦੂਜੇ ਰਾਜਾਂ ਖ਼ਾਸਕਰ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਪਾਰਟੀ ਪੱਧਰ ਤੇ ਸੁਚੇਤ ਰਹਿਣ ਦੀ ਹਦਾਇਤ ਕੀਤੀ ਜਾ ਚੁੱਕੀ ਦੱਸੀ ਜਾ ਰਹੀ ਹੈ। ਕਿਉਂਕਿ ਮੱਧ ਪ੍ਰਦੇਸ਼ ਦੀ ਤਰਜ਼ 'ਤੇ ਹੀ ਪੰਜਾਬ ਵਿਚ ਹੀ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਐਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੂਜੀ ਵਾਰ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਾਈਕਮਾਨ ਅੱਗੇ ਸ਼ਰੇਆਮ ਫਰੰਟ ਖੋਲ੍ਹੀ ਬੈਠੇ ਹਨ।

ਇਸ ਨੂੰ ਲੈ ਕੇ ਪੰਜਾਬ ਅੰਦਰ ਸਿਆਸੀ ਚੁਝ-ਚਰਚਾਵਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਘਟਨਾਕ੍ਰਮ ਨੇ ਕਾਂਗਰਸ ਪਾਰਟੀ ਲਈ ਕਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿਤੀਆਂ ਨੇ। ਸਭ ਤੋਂ ਵੱਡੀ ਚੁਣੌਤੀ ਤਾਂ ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਚਾਈ ਰੱਖਣਾ ਹੈ। ਚੋਣਾਂ 'ਚ ਜੇਤੂ ਕੋਈ ਹੋਰ ਪਾਰਟੀ ਰਹਿੰਦੀ ਹੈ, ਮੈਂਬਰ ਪਾਲਾ ਬਦਲ ਲੈਂਦੇ ਹਨ ਤੇ ਸਰਕਾਰ ਹਾਰੀ ਹੋਈ ਪਾਰਟੀ ਦੀ ਬਣ ਜਾਂਦੀ ਹੈ। ਇਹ ਸੱਭ ਪਿਛਲੇ ਕੁੱਝ ਸਾਲਾਂ ਵਿਚ ਏਨੀ ਵਾਰੀ ਹੋਇਆ ਹੈ ਕਿ ਅਜਿਹੀ ਕਿਸੇ ਖ਼ਬਰ ਵਿਚ ਅਚੰਭੇ ਜਾਂ ਹੈਰਾਨੀ ਵਾਲੀ ਗੱਲ ਹੀ ਕੋਈ ਨਹੀਂ ਰਹਿ ਗਈ। ਸਰਕਾਰ ਕੌਣ ਬਣਾਉਂਦਾ ਹੈ, ਕਿੰਨੇ ਚਿਰ ਬਾਅਦ ਫਿਰ ਬਦਲ ਜਾਂਦੀ ਹੈ, ਇਹ ਸੱਭ ਵੇਖਣ ਦੀ ਹੁਣ ਆਦਤ ਪੈ ਚੁੱਕੀ ਹੈ।