ਦਿੱਲੀ 'ਚ ਚੋਣਾਂ, ਕੌਣ ਬਣੂ ਮੁੱਖ ਮੰਤਰੀ! ਸਿੱਧੂ ਵਾਂਗ ਹੁਣ ਜਾਖੜ ਵੀ ਬੋਲ ਪਿਆ

Tags

ਪੰਜਾਬ ਦੇ ਨਿੱਜੀ ਥਰਮਲ ਪਲਾਂਟਾਂ ਵਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਜ਼ਰੂਰੀ ਯੰਤਰ ਲਗਾਉਣ ਸਬੰਧੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਕੀਤੇ ਹੁਕਮਾਂ ਨੂੰ ਅਣਗੌਲਿਆ ਕਰ ਦਿੱਤਾ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ 'ਚ ਪ੍ਰਦੂਸ਼ਣ ਦੀ ਰੋਕਥਾਮ ਲਈ ਜ਼ਰੂਰੀ ਉਪਕਰਨ ਲਗਾਉਣ ਲਈ 31 ਦਸੰਬਰ 2019 ਤੱਕ ਦਾ ਸਮਾਂ ਦਿੱਤਾ ਸੀ ਪਰ ਪਲਾਂਟਾਂ ਵਲੋਂ ਮਿੱਥੀ ਤਰੀਕ ਤੱਕ ਇਹ ਉਪਕਰਨ ਨਹੀਂ ਲਗਾਏ ਗਏ ਅਤੇ ਇਹ ਉਪਕਰਨ ਲਾਉਣ ਲਈ ਪੰਜਾਬ ਪ੍ਰਦੂਸ਼ਣ ਬੋਰਡ ਨੇ ਇਨ੍ਹਾਂ ਪਲਾਂਟ ਦੀ ਪੈਰਵੀ ਕਰਦੇ ਦੋ ਸਾਲ ਦਾ ਹੋਰ ਸਮਾਂ ਦੇਣ ਸਬੰਧੀ ਪੱਤਰ ਲਿਖਿਆ ਹੈ | ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ |

ਨਿੱਜੀ ਥਰਮਲ ਪਲਾਂਟਾਂ ਤੋਂ ਔਖੇ ਜਾਖੜ ਨੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਦੋਵੇਂ ਨਿੱਜੀ ਥਰਮਲ ਪਲਾਂਟ ਕੱਲ੍ਹ ਤੋਂ ਹੀ ਬੰਦ ਕਰ ਦਿੱਤੇ ਜਾਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੁੱਕੇ ਜਾਣ ਵਾਲੇ ਇਸ ਕਦਮ ਨਾਲ ਜਿੱਥੇ ਸਰਕਾਰ ਦੇ 4600 ਕਰੋੜ ਰੁਪਏ ਬਚਣਗੇ ਉੱਥੇ ਸਰਕਾਰ ਹੋਰ ਕੰਪਨੀਆਂ ਤੋਂ ਪਿਛਲੇ ਸਮਝੌਤਿਆਂ ਨਾਲੋਂ ਸਸਤੀ ਬਿਜਲੀ ਖ਼ਰੀਦ ਸਕੇਗੀ | ਜਾਖੜ ਨੇ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਨਾਲ ਪੰਜਾਬ ਨੂੰ ਨੁਕਸਾਨ ਹੋਣ ਦੀ ਬਜਾਏ ਫ਼ਾਇਦਾ ਹੀ ਹੋਵੇਗਾ ਅਤੇ ਮਹਿੰਗੇ ਬਿਜਲੀ ਸਮਝੌਤਿਆਂ ਤੋਂ ਬਾਹਰ ਨਿਕਲਣ ਦਾ ਰਸਤਾ ਵੀ ਲੱਭ ਜਾਵੇਗਾ ਅਤੇ ਅਗਲੇ ਦੋ ਸਾਲਾਂ ਲਈ ਨਿੱਜੀ ਥਰਮਲ ਪਲਾਂਟ ਬੰਦ ਕਰਨ ਨਾਲ ਸਰਕਾਰ ਨੂੰ ਕਰੋੜਾਂ ਦਾ ਫ਼ਾਇਦਾ ਹੋਵੇਗਾ |