ਸ੍ਰੀ ਅਕਾਲ ਤਖ਼ਤ ਉੱਪਰ ਫੇਰ ਨਹੀਂ ਆਏ ਢੱਡਰੀਆਂਵਾਲੇ , ਜਥੇ. ਨੇ ਕਹਿ ਦਿੱਤੀ ਵੱਡੀ ਗੱਲ, ਢੱਡਰੀਆਂਵਾਲਾ ਜ਼ਰੂਰ ਸੁਣ ਲਵੇ

Tags

ਪਰਜਾ ਮੰਡਲ ਲਹਿਰ ਦੇ ਮੋਢੀ ਕਾਮਰੇਡ ਜੰਗੀਰ ਸਿੰਘ ਜੋਗਾ ਦੇ ਜੱਦੀ ਸ਼ਹਿਰ ਜੋਗਾ ਵਿਚ ਪੁਲੀਸ ਦੇ ਸਖ਼ਤ ਪਹਿਰੇ ਹੇਠ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਿੰਨ ਰੋਜ਼ਾ ਦੀਵਾਨ ਸਫ਼ਲਤਾਪੂਰਵਕ ਸਮਾਪਤ ਹੋ ਗਏ। ਦੀਵਾਨਾਂ ਦੇ ਆਖ਼ਰੀ ਘੰਟੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਐਲਾਨ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਪਰ ਅਕਾਲ ਤਖ਼ਤ ਸਾਹਿਬ ਦੇ ਸਿਸਟਮ ਦੇ ਖ਼ਿ ਲਾ ਫ਼ ਹਨ। ਭਾਈ ਰਣਜੀਤ ਸਿੰਘ ਨੇ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਾਹ ’ਤੇ ਚੱਲਣ ਲਈ ਪ੍ਰੇਰਿਆ ਤੇ ਵੱਖ-ਵੱਖ ਥਾਵਾਂ ’ਤੇ ਧਾਰਮਿਕ ਦੀਵਾਨ ਲਾਉਣ ਦਾ ਵਾਅਦਾ ਕੀਤਾ। ਇਸੇ ਦੌਰਾਨ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਨਾਲ ਉਨ੍ਹਾਂ ਦੀ ਨਿੱਜੀ ਨਹੀਂ ਸਗੋਂ ਸਿਧਾਂਤਕ ਲ ੜਾ ਈ ਹੈ।

ਇਸ ਦੌਰਾਨ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਆਏ ਪੰਜ ਪਿਆਰਿਆਂ ਨੇ ਸ਼ਹਿਰ ਜੋਗਾ ਦੇ ਗੁਰਦੁਆਰੇ ਵਿਖੇ 87 ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਵਾਇਆ। ਸ਼ਹਿਰ ਜੋਗਾ ’ਚ ਅੱਜ ਦੀਵਾਨਾਂ ਦੇ ਆਖ਼ਰੀ ਦਿਨ 1756 ਪੁਲੀਸ ਕਰਮਚਾਰੀ ਐੱਸ.ਪੀ.ਡੀ ਸੁਰਿੰਦਰ ਕੁਮਾਰ ਸ਼ਰਮਾ, ਐੱਸ.ਪੀ ਐੱਚ ਸਤਨਾਮ ਸਿੰਘ, ਐੱਸ.ਪੀ ਕੁਲਦੀਪ ਸਿੰਘ ਸੋਹੀ, ਡੀ.ਐੱਸ.ਪੀ. ਹਰਜਿੰਦਰ ਸਿੰਘ, ਜੀਵਨ ਕੁਮਾਰ ਸਿੰਗਲਾ ਨਾਇਬ ਤਹਿਸੀਲਦਾਰ ਜੋਗਾ ਅਤੇ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਮਾਨਸਾ ਦੀ ਅਗਵਾਈ ਹੇਠ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਢੱਡਰੀਆਂ ਵਾਲੇ ਨੂੰ ਸ਼ ਹਿ ਦੇ ਕੇ ਦੀਵਾਨ ਲਗਵਾ ਰਹੀ ਹੈ।