ਨਵਜੋਤ ਸਿੱਧੂ ਫੜੇਗਾ ‘ਆਪ’ ਦਾ ਝਾੜੂ? ਰੁੱਸੇ ਲੀਡਰਾਂ ਨੂੰ ਮਨਾਉਣ ਦੀ ਤਿਆਰੀ!

Tags

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿੰਨਾਂ ਸਾਲਾਂ ਤੋਂ ਅਪਣੀ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ ਪਰ ਇਸ ਦੇ ਬਾਵਜੂਦ ਵੀ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਅਪਣੀ ਜਗ੍ਹਾ ਨਹੀਂ ਬਣਾ ਸਕੇ। ਅਜਿਹਾ ਹੋਣ ਪਿੱਛੇ ਬਹੁਤ ਸਾਰੇ ਮੁੱਦੇ ਤੇ ਕਾਰਨ ਹਨ। ਅਕਾਲੀ ਦਲ ਦੀ ਗੱਡੀ ਰਾਜਸੀ ਲੀਹਾਂ ਤੇ ਚੜ੍ਹਨ ਦੀ ਬਜਾਏ ਦਿਨੋ-ਦਿਨ ਡਿੱਕੇ-ਡੋਲੇ ਖਾਂਦੀ ਪਾਰਟੀ ਦਾ ਨੁਕਸਾਨ ਕਰ ਰਹੀ ਹੈ। ਦਿੱਲੀ ਵਿਚ ਆਪ ਦੀ ਜਿੱਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੂ ਤੇ ਪਏ ਹਨ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਨੂੰ ਘਰੋਂ ਕੱਢਣਾ ਪਿਆ,

ਜਿਸ ਕਰ ਕੇ ਸੰਗਰੂਰ ਰੈਲੀ ਵਿਚ ਸ. ਬਾਦਲ ਪਹੁੰਚੇ ਸਨ ਭਾਸ਼ਣ ਦਿੱਤਾ ਸੀ। ਇਸ ਤੋਂ ਇਲਾਵਾ ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਹੋਈ ਰੈਲੀ ਵਿਚ ਵੀ ਬਹੁਤ ਗ ਰ ਜੇ ਸਨ। ਸੋਚਿਆ ਜਾਵੇ ਤਾਂ ਅਕਾਲੀ ਦਲ ਦੀ ਕਿਤੇ ਵੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿਚਲੇ ਆਗੂ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾਂ ਦੇ ਹੋਰ ਦੋ ਦਰਜਨ ਆਗੂਆਂ ਦੇ ਪਾਰਟੀ ਛੱਡ ਜਾਣ ਕਰ ਕੇ ਪਾਰਟੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਅਕਾਲੀਆਂ ਇਕ ਨੂੰ ਹੋਰ ਵੱਡਾ ਝ ਟ ਕਾ ਲੱਗਿਆ ਹੈ।