ਭਗਵੰਤ ਮਾਨ ਦਾ ਭਾਸ਼ਣ ਸੁਣ ਲੋਕਾਂ ਨੇ ਮਾਰੀਆਂ ਪੁੱਠੀਆਂ ਛਾਲਾਂ!

Tags

ਪੰਜਾਬ ਸਰਕਾਰ ਦੁਆਰਾ ਅੱਜ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੇ ਵਿੱਤੀ ਵਰ੍ਹੇ 2020-21 ਦੇ ਬਜਟ ਉੱਤੇ ਰਾਜਨੀਤਿਕ ਬਿਆਨਬਾਜੀ ਦਾ ਆਉਣਾ ਵੀ ਸ਼ੁਰੂ ਹੋ ਗਿਆ ਹੈ। ਇਸੇ ਕੜੀ ਅੰਦਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਜਟ ਨੂੰ ਜੀਰੋ ਕਰਾਰ ਦਿੰਦਿਆ ਕਿਹਾ ਹੈ ਕਿ ਇਸ ਵਿਚ ਆਮ ਲੋਕਾਂ ਲਈ ਕੁੱਝ ਵੀ ਨਹੀਂ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਵਿੱਤੀ ਵਰ੍ਹੇ 2020-21 ਦੇ ਬਜਟ ਉੱਤੇ ਬੋਲਦਿਆਂ ਕਿਹਾ ਕਿ ਇਹ ਬਜਟ ਬਿਲਕੁੱਲ ਜੀਰੋ ਹੈ ਅਤੇ ਇਸ ਵਿਚ ਉਰਦੂ ਦੇ ਸ਼ੇਅਰ ਜਿਆਦਾ ਹਨ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਲੋਕਾਂ ਲਈ ਕੁੱਝ ਵੀ ਨਹੀਂ ਹੈ ਅਤੇ ਇਹ ਜਮਾ ਹੀ ਨੈਗਟਿਵ ਬਜਟ ਹੈ।

ਭਗਵੰਤ ਮਾਨ ਫਰੀਦਕੋਟ ਦੇ ਪਿੰਡ ਪੱਖੀ ਕਲਾ ਵਿਚ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ ਜਿੱਥੇ ਉਨ੍ਹਾਂ ਨੇ ਦਿੱਲੀ ਵਿਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸਲੀ ਸਹਿਰਾ ਕੇਜਰੀਵਾਲ ਦੇ ਲੋਕਾਂ ਲਈ ਕੀਤੇ ਕੰਮਾਂ ਨੂੰ ਦਿੱਤਾ ਅਤੇ ਪੰਜਾਬ ਵਿਚ ਵੀ ਦਿੱਲੀ ਮਾਡਲ ਲੋਕਾਂ ਨੂੰ ਲਿਆਉਣ ਦੀ ਗੱਲ ਕਹੀ। ਭਗਵੰਤ ਮਾਨ ਨੇ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਉੱਤੇ ਵੀ ਜਮ ਕੇ ਨਿਸ਼ਾ ਨਾ ਲਗਾਇਆ ਅਤੇ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ।