ਪੰਜਾਬ ਬਜਟ 2020-21 ਦਾ ਸਾਰਾ ਲੇਖਾ ਜੋਖਾ ,ਦੇਖੋ ਸਾਲ ਭਰ ਕੀ ਕੁੱਝ ਹੋਵੇ ਤੁਹਾਡੇ ਲਈ

Tags

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਅਸੈਂਬਲੀ ਵਿੱਚ 1.54 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਪੇਸ਼ ਕੀਤਾ ਗਿਆ ਚੌਥਾ ਬਜਟ ਹੈ।ਵਿੱਤ ਮੰਤਰੀ ਘਰ ਦੇ ਬਾਹਰ ਕੀਤੇ ਗਏ ਵਿ ਰੋ ਧ ਪ੍ਰਦਰ ਸ਼ਨ ਤੋਂ ਬਾਅਦ ਉਹ ਵਿਧਾਨ ਸਭਾ 'ਚ ਪਹੁੰਚਣ ਵਿੱਚ ਲੇਟ ਹੋਏ ਜਿਸ ਕਰਕੇ ਪੰਜਾਬ ਵਿਧਾਨ ਸਭਾ ਨੂੰ 20 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਹ ਮੈਂਬਰਾਂ ਨੂੰ ਦਿੱਤੇ ਸਨਮਾਨ ਦੀ ਉ ਲੰ ਘਣਾ ਹੈ। ਉਨ੍ਹਾਂ ਆਦੇਸ਼ ਦਿੱਤਾ ਕਿ ਇਹ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜਿਆ ਜਾਵੇ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ 11 ਵਜੇ ਬਜਟ ਪੇਸ਼ ਕਰਨਾ ਪਿਆ। ਪੰਜਾਬ ਅਸੈਂਬਲੀ ਵਿੱਚ ਬਜਟ ਤਜਵੀਜ਼ਾਂ ਦੇ ਐਲਾਨ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇੱਕ ਮਤਾ ਪਾਸ ਕਰਦਿਆਂ ਕਿਹਾ ਕਿ ਅਕਾਲੀ ਵਿਧਾਇਕਾਂ ਨੇ ਮਨਪ੍ਰੀਤ ਬਾਦਲ ਨੂੰ ਵਿਧਾਨ ਸਭਾ ਵਿੱਚ ਆਉਣ ਤੋਂ ਰੋਕਦਿਆਂ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਮੁਲਤਵੀ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਵਿਧਾਨ ਸਭਾ 'ਚ ਮਨਪ੍ਰੀਤ ਬਾਦਲ ਪਹੁੰਚੇ। ਮਹਿੰਦਰਾ ਨੇ ਅਸੈਂਬਲੀ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਬਾਦਲ ਦੇ ਘਰਾਂ ਦੇ ਬਾਹਰ ਧਰਨਾ ਲਾਇਆ ਜਿਸ ਕਰਕੇ ਉਹ ਵਿਧਾਇਕਾਂ ਖਿ ਲਾ ਫ ਵਿਸ਼ੇਸ਼ ਅਧਿਕਾਰ ਪ੍ਰਸਤਾ ਵ ਦੀ ਮੰਗ ਕਰ ਰਹੇ ਹਨ।