ਭਗਵੰਤ ਮਾਨ ਨੇ ਦਿੱਤਾ ਕੈਪਟਨ ਨੂੰ ਝਟਕਾ, ਦਿੱਲੀ ਵੜਨ ਤੋਂ ਪਹਿਲਾਂ ਹੀ ਕਰਤਾ ਕਾਰਾ

Tags

ਕਾਂਗਰਸ ਦੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਨੇ 'ਆਪ' ਦਾ ਝਾੜੂ ਫੜ ਲਿਆ ਹੈ। ਦਿੱਲੀ 'ਚ ਪੰਜਾਬ ਦੇ ਸੰਗਰੂਰ ਤੋਂ ਵਿਧਾਇਕ ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਉਨ੍ਹਾਂ ਨੂੰ 'ਆਪ' 'ਚ ਸ਼ਾਮਲ ਕਰਵਾਇਆ। ਇਸ ਤੋਂ ਬਾਅਦ ਸਿੰਗਲਾ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਹਨ। ਉਨ੍ਹਾਂ ਅੱਗੇ ਕਿਹਾ ਬਿਜਲੀ, ਸਿੱਖਿਆ ਦੇ ਖੇਤਰ 'ਚ ਕੀਤੇ ਕੰਮ ਦੇ ਆਧਾਰ 'ਤੇ ਅਸੀਂ ਵੋਟ ਮੰਗ ਰਹੇ ਹਾਂ, ਬੀਜੇਪੀ ਤੇ ਕਾਂਗਰਸ ਆਪਣੇ ਕੰਮ ਦੱਸੇ।ਇਸ ਦੇ ਨਾਲ ਹੀ ਇੱਥੇ ਭਗਵੰਤ ਮਾਨ ਨੇ ਸੂਬਾ ਸਰਕਾਰ 'ਤੇ ਵੀ ਖੂਬ ਤਨਜ਼ ਕੀਤੇ।

ਉਨ੍ਹਾਂ ਕਾਂਗਰਸ ਦੇ ਸੀਐਮ ਕੈਪਟਨ ਅਮਰਿੰਦਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਕਿਹੜੇ ਮੂੰਹ ਨਾਲ ਦਿੱਲੀ ਚੋਣਾਂ ਦਾ ਪ੍ਰਚਾਰ ਕਰਨਗੇ। ਬੀਜੇਪੀ 'ਤੇ ਵਰ੍ਹਦੇ ਮਾਨ ਨੇ ਕਿਹਾ ਕਿ ਬੀਜੇਪੀ ਪੰਜ ਗੁਣਾ ਛੂਟ ਦੀ ਗੱਲ ਕਰ ਰਹੀ ਹੈ। ਇਸ ਦੀ ਸ਼ੁਰੂਆਤ ਉਹ ਉੱਥੋਂ ਕਿਉਂ ਨਹੀਂ ਕਰਦੇ ਜਿੱਥੇ ਉਨ੍ਹਾਂ ਦੀ ਸਰਕਾਰ ਪਹਿਲਾਂ ਹੀ ਸੱਤਾ 'ਚ ਹੈ।ਉਨ੍ਹਾਂ ਕਿਹਾ ਕਿ ਪੰਜਾਬ 'ਚ ਬਿਜਲੀ ਮਹਿੰਗੀ ਹੈ ਤੇ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਇੱਥੇ ਬਿਜਲੀ ਸਸਤੀ ਕਰਾਂਗੇ, ਪਰ ਪਹਿਲਾਂ ਪੰਜਾਬ ਦੀ ਮਹਿੰਗੀ ਬਿਜਲੀ ਤਾਂ ਸਸਤੀ ਕਰੋ। ਉੱਥੇ ਦੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕਰੋ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਰਾਹਤ ਦਿਓ।