ਐਵੇਂ ਨੀ ਬਾਦਲ ਨੂੰ ਬਾਬਾ ਬੋਹੜ ਕਹਿੰਦੇ, ਢੀਂਡਸਾ 'ਤੇ ਬ੍ਰਹਮਪੁਰਾ ਦੀ ਲਵਾਤੀਆਂ ਗੋਡਣੀਆਂ

Tags

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ 'ਤੇ ਸਿੱਧਾ ਹੱ ਲਾ ਬੋਲਦਿਆਂ ਪੱਕੀ ਲਕੀਰ ਖਿੱਚ ਦਿੱਤੀ ਹੈ। ਹੁਣ ਮਾਲਵੇ ਵਿੱਚ ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦੀ ਸਿੱਧੀ ਜੰ ਗ ਸ਼ੁਰੂ ਹੋ ਗਈ ਹੈ। ਬੇਸ਼ੱਕ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਬਾਦਲ ਪਰਿਵਾਰ ਦੇ ਹੱਥ ਹੈ ਪਰ ਢੀਂਡਸਾ ਪਰਿਵਾਰ ਦੀ ਚੁਣੌਤੀ ਪਹਿਲਾਂ ਹੀ ਸੰਕਟ ਵਿੱਚ ਘਿਰੀ ਪਾਰਟੀ ਲਈ ਖ ਤ ਰੇ ਦੀ ਘੰਟੀ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਐਤਵਾਰ ਦੇ ਇਕੱਠ ਨੂੰ ਢੀਂਡਸਾ ਪਰਿਵਾਰ ਦਾ ‘ਭੋਗ ਤੇ ਅੰਤਿਮ ਅਰਦਾਸ’ ਕਰਾਰ ਦਿੱਤਾ। ਰੈਲੀ ਦੌਰਾਨ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਕਰੀਰ ਹੀ ਜ਼ਿਆਦਾਤਰ ਕਾਂਗਰਸ ਸਰਕਾਰ ਖ਼ਿਲਾਫ਼ ਸੀ ਜਦਕਿ ਬਾਕੀ ਸਾਰੇ ਬੁਲਾਰਿਆਂ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਨੂੰ ਹੀ ਘੇਰਿਆ।

ਦਿਲਚਸਪ ਹੈ ਕਿ ਅਕਾਲੀ ਦਲ ਨੇ ਐਤਵਾਰ ਨੂੰ ਢੀਂਡਸਾ ਦੇ ਗੜ੍ਹ ਸੰਗਰੂਰ ਵਿੱਚ ਕਾਂਗਰਸ ਖ਼ਿਲਾਫ਼ ਹੱ ਲਾ ਬੋਲ ਰੈਲੀ ਕੀਤੀ ਪਰ ਨਿਸ਼ਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਢੀਂਡਸਾ ਪਰਿਵਾਰ 'ਤੇ ਹੀ ਲਾਏ। ਰੈਲੀ ਵਿੱਚ ਲੰਮੇ ਸਮੇਂ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ। ਉਹ ਵੀ ਢੀਂਡਸਾ ਪਰਿਵਾਰ 'ਤੇ ਖੂਬ ਵਰ੍ਹੇ। ਉਂਝ ਉਨ੍ਹਾਂ ਦੀ ਸੁਰ ਸੁਖਬੀਰ ਬਾਦਲ ਜਿੰਨੀ ਤਿੱਖੀ ਨਹੀਂ ਸੀ। ਵੱਡੇ ਬਾਦਲ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਸਿਰਫ਼ ਪੰਜ ਮਿੰਟ ਹੀ ਢੀਂਡਸਾ ਖ਼ਿਲਾਫ਼ ਬੋਲੇ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 26 ਮਿੰਟ ਦੇ ਭਾਸ਼ਣ ਦੌਰਾਨ ਕਰੀਬ 20 ਮਿੰਟ ਸੁਖਦੇਵ ਸਿੰਘ ਢੀਂਡਸਾ ’ਤੇ ਹੀ ਸ਼ਬਦੀ ਹੱ ਲਾ ਬੋਲਿਆ।