ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਦਿੱਲੀ ਚੋਣਾਂ ਵਿੱਚ ਪਾਰਟੀ ਭਾਜਪਾ ਦੇ ਹੱਕ ਵਿੱਚ ਜ਼ੋਰ ਲਾਏਗੀ। ਇਸ ਤੋਂ ਹੈਰਾਨ ਹੁੰਦਿਆਂ ਕੈਪਟਨ ਨੇ ਕਿਹਾ ਕਿ ਅਕਾਲੀਆਂ ਦੇ ਵਾਰ-ਵਾਰ ਸਟੈਂਡ ਬਦਲਣ ਨਾਲ ਗੈਰ-ਸੰਵਿਧਾਨਕ ਤੇ ਫੁੱਟਪਾਊ ਨਾਗਰਿਕਤਾ ਸੋਧ ਐਕਟ (ਸੀਏਏ) ’ਤੇ ਇਨ੍ਹਾਂ ਦੇ ਝੂ ਠਾਂ ਦਾ ਪਰ ਦਾਫਾਸ਼ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਤੋਂ ਮਹਿਜ਼ ਇੱਕ ਹਫ਼ਤਾ ਪਹਿਲਾਂ ਭਾਜਪਾ ਨੂੰ ਹਮਾਇਤ ਦੇਣ ਦੇ ਪਹਿਲੇ ਸਟੈਂਡ ਤੋਂ ਪਿੱਛੇ ਹਟਣ ਦਾ ਫੈਸਲਾ ਸਿੱਧ ਕਰਦਾ ਹੈ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਨੇ ਸੀਏਏ ਨੂੰ ਕਥਿਤ ਵਰ ਤਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਅਕਾਲੀ ਦਲ ਵੱਲੋਂ ਸੀਏਏ ਦੇ ਹੱਕ ਵਿੱਚ ਨਿੱਤਰਨ ਨਾਲ ਇਨ੍ਹਾਂ ਦਾ ਅਸਲ ਚਿਹਰਾ ਨੰ ਗਾ ਹੋ ਗਿਆ ਹੈ।
ਇਸ ਕਦਮ ਨੇ ਅਕਾਲੀਆਂ ਦੀ ਖੁਦਗਰਜ਼ੀ ਤੇ ਕੇਂਦਰ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣ ਕੇ ਕੁਰਸੀ ਨਾਲ ਚਿੰਬੜੇ ਰਹਿਣ ਲਈ ਬਾਦਲ ਪਰਿਵਾਰ ਦੀ ਲਾਲਸਾ ਜੱਗ-ਜ਼ਾਹਿਰ ਕਰ ਦਿੱਤੀ ਹੈ। ਸੁਖਬੀਰ ਵੱਲੋਂ ਯੂ-ਟਰਨ ਲੈਣ ਮੌਕੇ ਇਹ ਸਫਾਈ ਦੇਣੀ ਕਿ ਦੋਵਾਂ ਪਾਰਟੀਆਂ ਦਰਮਿਆਨ ਗ਼ ਲ ਤ ਫਹਿਮੀਆਂ ਨੂੰ ਦੂਰ ਕਰ ਲਿਆ ਹੈ, ਦਾ ਹ ਵਾ ਲਾ ਦਿੰਦਿਆਂ ਕੈਪਟਨ ਨੇ ਮੰਗ ਕੀਤੀ ਕਿ ਕੀ ਭਾਜਪਾ, ਅਕਾਲੀ ਦਲ ਦੇ ਪਹਿਲੇ ਸਟੈਂਡ ਦੀ ਲੀਹ ’ਤੇ ਸੀਏਏ ਵਿੱਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ ਜਾਂ ਅਕਾਲੀਆਂ ਨੇ ਕੌਮੀ ਹਿੱਤਾਂ ਨੂੰ ਦਾਅ ’ਤੇ ਲਾ ਕੇ ਇਕ ਵਾਰ ਫਿਰ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਕਿਹਾ, ‘ਤੁਸੀਂ ਲੋਕਾਂ ਨੂੰ ਜਵਾਬਦੇਹ ਹੋ।’