ਢੀਂਡਸੇ ਲਈ ਖੜੀ ਹੋਈ ਵੱਡੀ ਮੁਸੀਬਤ, ਆਹ ਚਿੱਟੀ ਦਾੜੀ ਵਾਲੇ ਨੇ ਫਰੋਲਤੇ ਪੋਤੜੇ

Tags

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਵੱਲੋਂ ਮਹਿਲ ਕਲਾਂ ਵਿਚ ਕੀਤੇ ਇਕੱਠ ਨੂੰ ਸੰਬੋਧਨ ਕਰਨ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ। ਇਸ ਮੌਕੇ ਸ੍ਰੀ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿ ਸ਼ਾ ਨੇ ’ਤੇ ਰੱਖਿਆ। ਐੱਸਜੀਪੀਸੀ ਚੋਣਾਂ ਦੀ ਮੰਗ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਚੰਗੇ ਵਿਅਕਤੀ ਚੁਣ ਕੇ ਅੱਗੇ ਆਉਣੇ ਚਾਹੀਦੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਸਾਬਕਾ ਉਪ ਚੇਅਰਮੈਨ ਰੂਬਲ ਗਿੱਲ, ਰਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਦਿੱਲੀ ਚੋਣਾਂ ਵਿਚ ਭਾਜਪਾ ਨੂੰ ਦਿੱਤੀ ਹਮਾਇਤ ਬਾਰੇ ਸ੍ਰੀ ਢੀਂਡਸਾ ਨੇ ਕਿਹਾ, ‘ਜਿਹੜੇ ਕੱਲ੍ਹ ਤੱਕ ਕਹਿੰਦੇ ਸਨ ਕਿ ਸਾਡੇ ਤੋਂ ਭਾਜਪਾ ਸੀਏਏ ’ਤੇ ਵੱਖਰਾ ਸਟੈਂਡ ਰੱਖਦੀ ਹੈ ਤਾਂ ਹੁਣ ਸਵਾਲ ਉੱਠਦਾ ਹੈ ਕਿ ਕੀ ਭਾਜਪਾ ਨੇ ਸੀਏਏ ’ਤੇ ਆਪਣਾ ਸਟੈਂਡ ਬਦਲ ਲਿਆ ਹੈ।’ ਉਨ੍ਹਾਂ ਕਿਹਾ ਕਿ ਇਕ ਝੂਠ ਬਚਾਉਣ ਲਈ ਕਈ ਝੂ ਠ ਬੋਲਣੇ ਪੈਂਦੇ ਹਨ ਅਤੇ ਇਹ ਹਮਾਇਤ ਸਿਰਫ਼ ਕੇਂਦਰ ਵਿਚ ਮੰਤਰੀ ਦਾ ਅਹੁਦਾ ਬਚਾਉਣ ਲਈ ਹੈ। ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ ਕਿਉਂਕਿ ਉਨ੍ਹਾਂ ਕੋਲ ਨੋਟਿਸ ਦਾ ਜਵਾਬ ਸੁਣਨ ਦੀ ਹਿੰਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਇ ਲ ਜ਼ਾ ਮ ਲਗਾਏ ਜਾ ਰਹੇ ਹਨ ਕਿ ਉਹ ਪਹਿਲਾਂ ਨਹੀਂ ਬੋਲੇ ਜਦਕਿ ਉਹ ਪਾਰਟੀ ਦੇ ਅੰਦਰ ਸ਼ੁਰੂ ਤੋਂ ਹੀ ਆਵਾਜ਼ ਉਠਾਉਂਦੇ ਰਹੇ ਹਨ।