ਮੰਤਰੀ ਆਸ਼ੂ ਮਾਮਲੇ 'ਚ ਕੈਪਟਨ ਅਮਰਿੰਦਰ ਦੀ ਵੱਡੀ ਕਾਰਵਾਈ

Tags

ਮੰਗਲਵਾਰ ਨੂੰ ਵਿਧਾਨ ਸਭਾ 'ਚ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲੱਗੇ ਇ ਲ ਜ਼ਾ ਮਾਂ 'ਤੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਕਿ ਅਦਾਲਤ ਨੇ ਭਾਰਤ ਭੂਸ਼ਣ ਨੂੰ1992 'ਚ ਅੱਤਵਾਦੀਆਂ ਨੂੰ ਪ ਨਾ ਹ ਦੇਣ ਕਰਕੇ ਟਾਡਾ ਕੇ ਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਸੀ। ਉਧਰ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, “ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ ਆਸ਼ੂ ਦਾ ਕੇ ਸ 15 ਸਾਲਾਂ ਤੋਂ ਕਿਉਂ ਨਹੀਂ ਖੋਲ੍ਹਿਆ?”ਫਿਰ ਅਕਾਲੀ ਦਲ ਤੇ ‘ਆਪ’ ਵਿਧਾਇਕਾਂ ਨੇ ਆਸ਼ੂ ਦੇ ਬਕਾਇਆ ਪਏ ਕੇਸਾਂ ਨੂੰ ਖੋਲ੍ਹਣ ਦੀ ਮੰਗ ਕਰਦਿਆਂ ਮਾਰਚ ਕੀਤਾ ਤੇ ਵਾਕਆਊਟ ਕਰਨ ਲਈ ਅੱਗੇ ਵਧੇ।

ਜਦੋਂ ਕੈਪਟਨ ਨੇ ਕਿਹਾ, “25 ਸਾਲ ਪੁਰਾਣੇ ਬੰਦ ਟਾਡਾ ਕੇ ਸ” ਬਾਰੇ ਵਿਚਾਰ-ਵਟਾਂਦਰੇ ਦੀ ਲੋੜ ਨਹੀਂ, ਤਾਂ ‘ਆਪ’ ਤੇ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿ ਰੁੱ ਧ 32 ਸਾਲ ਪੁਰਾਣੇ ਕੇ ਸ ਨੂੰ ਕਿਉਂ ਖੋਲ੍ਹਿਆ ਗਿਆ ਸੀ। ਕੈਪਟਨ ਨੇ ਕਿਹਾ, “ਹਰ ਕੋਈ ਗਲਤੀਆਂ ਕਰਦਾ ਹੈ।” ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਡੀਜੀਪੀ ਦੀਆਂ ਟਿੱਪਣੀਆਂ ਨੂੰ "ਟਾਲਿਆ ਜਾ ਸਕਦਾ ਸੀ।" ਉਨ੍ਹਾਂ ਅੱਗੇ ਕਿਹਾ ਕਿ ਹਰੇਕ ਨੂੰ ਦੁਸ਼ਮਣ ਗੁਆਂਢੀ ਦੀ ਨਜ਼ਰ ਨਾਲ ਦੇਸ਼ ਦੀ ਸੁਰੱਖਿਆ ਦੀਆਂ ਚਿੰਤਾਵਾਂ ਨੂੰ ਸਮਝਣਾ ਚਾਹੀਦਾ ਹੈ।