ਵਿਧਾਨ ਸਭਾ 'ਚ ਫੇਰ ਆਇਆ ਖਹਿਰਾ, ਆਮ ਆਦਮੀ ਪਾਰਟੀ ਨੂੰ ਲਿਆਂਦੀਆਂ ਤ੍ਰੇਲੀਆਂ

Tags

ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ‘ਤੇ ਦਿੱਤੇ ਬਿਆਨ ਦੀ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਨਿ ਖੇ ਧੀ ਕੀਤੀ ਹੈ। ਖਹਿਰਾ ਨੇ ਡੀ. ਜੀ. ਪੀ. ਦੇ ਬਿਆਨ ਨੂੰ ਮੰਦਭਾ ਗਾ ਦੱਸਦੇ ਹੋਏ ਇਸ ਨੂੰ ਸਿਆਸਤ ਤੋਂ ਪ੍ਰੇਰਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਿੱਖ ਕੌਮ ਨੇ ਆਪਣੇ ਧਰਮ ਅਤੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ, ਉਸ ਨੂੰ ਇਕ ਡੀ. ਜੀ. ਪੀ. ਵਲੋਂ ਅੱ ਤ ਵਾ ਦੀ ਕਰਾਰ ਦੇਣਾ ਮੰਦਭਾ ਗਾ ਹੈ। ਜੇ ਅਜਿਹਾ ਹੈ ਤਾਂ ਸਾਡੀ ਫੌਜ ਵਲੋਂ ਕਈ ਕਈ ਮਹੀਨੇ ਫੌਜੀਆਂ ਨੂੰ ਟ੍ਰੇਨਿੰਗ ਕਿਉਂ ਦਿੱਤੀ ਜਾਂਦੀ ਹੈ, ਜ਼ਾਹਰ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰਵਾਉਣ ਲਈ ਸਾ ਜ਼ਿ ਸ਼ਾਂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਵਰਗੇ ਵਿਅਕਤੀ ਹੀ ਅੱ ਤ ਵਾ ਦੀ ਪੈਦਾ ਕਰਦੇ ਹਨ ਅਤੇ ਅਜਿਹੇ ਬਿਆਨਾਂ ਦਾ ਇਕੋ ਇਕ ਮਤਲਬ ਹੈ ਕਰਤਾਰਪੁਰ ਲਾਂਘਾ ਬੰਦ ਕਰਵਾਉਣਾ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਵੱਲੋਂ ਸਾਰੀ ਸਿੱਖ ਕੌਮ ਨੂੰ ਜੋ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਉਂਦੇ ਹਨ ਨੂੰ ਅੱ ਤ ਵਾ ਦੀ ਬਿਆਨਣਾ ਹੋਰ ਵੀ ਨਿੰਦਣਯੋਗ ਹੈ। ਇਸ ਦੌਰਾਨ ਡੀ. ਜੀ. ਪੀ. ਅਤੇ ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਖਹਿਰਾ ਨੇ ਕਿਹਾ ਕਿ ਪਾਕਿਸਤਾਨ ‘ਤੇ ਦੋ ਸ਼ ਲਗਾਉਣ ਵਾਲਾ ਡੀ. ਜੀ. ਪੀ. ਖੁਦ ਪਾਕਿਸਤਾਨ (ਅਰੂਸਾ ਆਲਮ) ਦੀ ਕੁੱਛੜ ‘ਚ ਬੈਠਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀ. ਜੀ. ਪੀ. ਦੇ ਬਿਆਨ ‘ਤੇ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।