ਨਵਜੋਤ ਸਿੱਧੂ ਤੇ ਕੇਜਰੀਵਾਲ ਨੂੰ ਇੱਕ ਕਰਨ ਲਈ ਆਹ ਬੰਦਾ ਬਣਿਆ ਵਿਚੋਲਾ

Tags

ਸਿਆਸੀ ਵਿਰੋਧੀਆਂ ਦੇ ਨਾਲ ਨਾਲ ਕੈਪਟਨ ਦੇ ਆਪਣੇ ਵੀ ਸਰੀਕ ਬਣਨ ਲੱਗੇ ਹਨ। ਕਾਂਗਰਸੀ ਵਿਧਾਇਕਾਂ, ਆਗੂਆਂ ਵਿਚ ਕੈਪਟਨ ਖਿਲਾਫ਼ ਰੋ ਹ ਵਧਦਾ ਜਾ ਰਿਹਾ ਹੈ। ਜਲੰਧਰ ਤੋਂ ਵਿਧਾਇਕ ਤੇ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਵੱਲੋਂ ਮਾਰੀ ਰਿਵਰਸ ਫ ਲਿ ਕ ਨੇ ਸੱਤਾ ਦੇ ਗਲਿਆਰਿਆ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਮੁੱਖ ਮੰਤਰੀ ਨੂੰ ਮਿਲਣ ਲਈ ਤਿੰਨ ਵਾਰ ਸਮਾਂ ਮੰਗ ਚੁੱਕੇ ਹਨ, ਪਰ ਉਨ੍ਹਾਂ ਨੂੰ ਮੁਲਾਕਾਤ ਲਈ ਸਮਾਂ ਨਹੀਂ ਮਿਲ ਸਕਿਆ। ਉਧਰ, ਵਿਧਾਇਕ ਪ੍ਰਗਟ ਸਿੰਘ ਦਾ ਮੁੱਖ ਮੰਤਰੀ ਨੂੰ ਲਿਖੇ ਪੱਤਰ ਨੇ ਸੱਤਾ ਦੇ ਗਲਿਆਰਿਆਂ ਵਿਚ ਹਲਚਲ ਮਚਾ ਦਿੱਤੀ ਹੈ।

ਪ੍ਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਦੀ ਕਾਪੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਭੇਜੀ ਹੈ। ਪ੍ਰਗਟ ਸਿੰਘ ਦੇ ਪੱਤਰ ਨੂੰ ਸਿਆਸੀ ਮਾਹਿਰ ਸਾਬਕਾ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੱਧੂ ਨਾਲ ਜੋੜਕੇ ਦੇਖ ਰਹੇ ਹਨ ਕਿਉਂਕਿ ਪ੍ਰਗਟ ਸਿੰਘ ਨਵਜੋਤ ਸਿੱਧੂ ਬੇਹੱਦ ਨਜ਼ਦੀਕੀਆਂ ਵਿਚੋ ਇੱਕ ਹਨ। ਹਾਲਾਂਕਿ ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਉਂਗਲ ਚੁੱਕਣ ਵਾਲੇ ਪ੍ਰਗਟ ਸਿੰਘ ਪਹਿਲੇ ਵਿਧਾਇਕ ਨਹੀਂ ਹਨ, ਇਸ ਤੋਂ ਪਹਿਲਾਂ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਧੀਮਾਨ, ਕੁਲਬੀਰ ਸਿੰਘ ਜ਼ੀਰਾ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਮੰਤਰੀ ਅਤੇ ਵਿਧਾਇਕ ਹੀ ਆਪਣੀ ਸਰਕਾਰ ਖ਼ਿ ਲਾ ਫ਼ ਮੋ ਰਚਾ ਖੋਲ੍ਹ ਚੁੱਕੇ ਹਨ।