ਰੁੱਸੇ ਲੀਡਰਾਂ ਲਈ ਆਪ ਵਾਲਿਆਂ ਨੇ ਖੋਲ੍ਹੇ ਦਰਵਾਜੇ, ਖਹਿਰਾ ਆਪਣੇ ਧੜੇ ਸਮੇਤ ਮੁੜ ਫੜੇਗਾ ਝਾੜੂ!

Tags

ਦਿੱਲੀ ਵਿਧਾਨਸਭਾ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਲਈ ਬਿਗੁਲ ਵਜਾ ਦਿੱਤਾ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਅਸੀਂ ਪੰਜਾਬ ਜਿੱਤਾਂਗੇ। ਭਗਵੰਤ ਮਾਨ ਨੇ ਪੰਜਾਬ ਦੇ ਹਲਾਤ ਕਾਫੀ ਮਾ ੜੇ ਹੋਏ ਗਏ ਜਿਸ ਕਾਰਨ ਉਹ ਪੰਜਾਬ ’ਚ ਝਾੜੂ ਫੇ ਰ ਣ ਗੇ। ਪੰਜਾਬ ’ਚ ਆਮ ਆਦਮੀ ਪਾਰਟੀ ਸਕੂਲ, ਹਸਪਤਾਲ ਤੇ ਬਿਜਲੀ ਦੇ ਮੁੱਦਿਆ ’ਤੇ ਚੋਣ ਲੜਿਆ ਜਾਵੇਗਾ। ਦੂਜੇ ਪਾਸੇ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਪਾਰਟੀ ’ਚ ਵਾਪਸੀ ਤੇ ਕਿਹਾ ਕਿ ਪਾਰਟੀ ਦੇ ਵਾਲੰਟੀਅਰ ਵੱਲੋਂ ਇਹ ਫੈਸਲਾ ਲਿਆ ਜਾਵੇਗਾ। ਦਿੱਲੀ ਵਿਧਾਨਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਮੁੜ ਤੋਂ ਦਿੱਲੀ ਦੇ ਸੀਐੱਮ ਬਣ ਜਾ ਰਹੇ ਹਨ।

ਨਾਲ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਜਿੱਤਣ ਦਾ ਵੀ ਐਲਾਨ ਕਰ ਦਿੱਤਾ ਹੈ। ਜਿਸ ਤੇ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ। ਉਂਝ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ’ਤੇ ਵਿਸ਼ਵਾਸ ਕਰਨਾ ਕਦੇ ਵੀ ਸਹੀ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਚ ਜਿੱਤ ਹਾਸਿਲ ਕੀਤੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਲੋਕਾਂ ਅਨੁਸਾਰ ਚੰਗਾ ਕੰਮ ਕੀਤਾ ਹੋਵੇਗਾ ਤਾਂ ਹੀ ਉਨ੍ਹਾਂ ਦੀ ਜਿੱਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੀ ਸਿਆਸਤ ਵਿਚ ਬਹੁਤ ਫ਼ਰਕ ਹੈ, ਜਦੋਂ ਪੰਜਾਬ ਦੀਆਂ ਚੋਣਾਂ ਹੋਣਗੀਆਂ ਉਦੋਂ ਮੁੱਦੇ ਵੀ ਵੱਖਰੇ ਹੋਣਗੇ। ਉਸ ਵੇਲੇ ਜਦੋਂ ਵੀ ਕੋਈ ਸਾਂਝਾ ਫ਼ਰੰਟ ਬਣੇਗਾ ਤੇ ਜੇ ਉਸ ਵਿਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੁੰਦੀ ਹੈ ਤਾਂ ਉਹ ਉਸ ਫ਼ਰੰਟ ਵਿਚ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕਰਨਗੇ।