ਆਹ ਹੁੰਦੀ ਅਫਸਰਾਂ ਵਾਲੀ ਗੱਲਬਾਤ, ਸਭ ਤੋਂ ਇਮਾਨਦਾਰਾਂ 'ਚੋਂ ਹੈ ਆਹ SSP

Tags

ਪਟਿਆਲਾ ਪੁਲਿਸ ਸਾਲ 2019 ਦੇ ਦੌਰਾਨ ਲੋਕਾਂ ਨਾਲ ਸਾਂਝ ਪਾਉਣ ਚ ਪੂਰੀ ਤਰਾਂ ਨਾਲ ਕਾਮਯਾਬ ਰਹੀ ਹੈ। ਲੰਘੇ ਸਾਲ ਚ ਪੁਲਿਸ ਨੇ ਹਰ ਮਹੀਨੇ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਿਲ੍ਹਾ ਪੁਲਿਸ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ। ਇਹ ਕਹਿਣਾ ਹੈ ਜਿਲ੍ਹਾ ਪੌਲੁਸ ਮੁਖੀ ਮਨਦੀਪ ਸਿੱਧੂ ਦਾ। ਸਿੱਧੂ ਨੇ ਕਿਹਾ ਕਿ, ਪੁਲਿਸ ਨੇ ਲੰਘੇ ਸਾਲ ਪਾਸਪੋਰਟ ਸੇਵਾਵਾਂ ਨੂੰ ਸਮੇਂ ਸਿਰ ਪੜਤਾਲ ਮੁਕੰਮਲ ਕਰਕੇ ਸੂਬੇ ਚ ਆਪਣਾ ਝੰਡਾ ਗੱਡਿਆ ਹੈ। ਉਨ੍ਹਾਂ ਦੱਸਿਆ ਕਿ, ਇਸ ਸਮੇ ਦੇ ਦੌਰਾਨ ਜਿਲ੍ਹਾ ਪੁਲਿਸ ਨੇ ਆਪਣੇ ਤਮਾਮ ਸਾਂਝ ਕੇਂਦਰਾਂ ਰਾਹੀਂ 478 ਸੈਮੀਨਾਰ ਕਰਵਾਏ ਜਦੋਂਕਿ ਐਮ.ਐਪ.ਰਾਹੀਂ ਪ੍ਰਾਪਤ ਹੋਈਆਂ 69402 ਚੋਂ 68425 ਪੜਤਾਲਾਂ ਮੁਕੰਮਲ ਕਰ ਲਈਆਂ।

ਇਸ ਮੌਕੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਆਏ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਜੀ ਆਇਆ ਆਖਿਆ ਅਤੇ ਕਿਹਾ ਕਿ ਪੁਲਿਸ ਵਿਭਾਗ ਹਰ ਸਮੇਂ ਆਪਣੇ ਸੇਵਾਮੁਕਤ ਅਧਿਕਾਰੀਆਂ/ਕਰਮਚਾਰੀਆਂ ਦੀਆਂ ਦੁੱਖ ਤਕਲੀਫਾਂ ਅਤੇ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਕਿਹਾ ਕਿ ਸੇਵਾਮੁਕਤ ਅਧਿਕਾਰੀਆਂ/ਕਰਮਚਾਰੀਆਂ ਦੇ ਜੋ ਵੀ ਮਸਲੇ ਉਨ੍ਹਾਂ ਦੇ ਧਿਆਨ ਵਿਚ ਆਉਦੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਤਜਰਬੇਕਾਰ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਪਾਸੋਂ ਕਾਫ਼ੀ ਕੁਝ ਨਵਾਂ ਸਿੱਖਣ ਵਿਚ ਸਹਾਈ ਹੁੰਦੇ ਹਨ।