ਵੱਡੀ ਖ਼ਬਰ-ਨਵਜੋਤ ਸਿੱਧੂ ਦੇਣਗੇ ਆਮ ਆਦਮੀ ਪਾਰਟੀ ਦਾ ਸਾਥ!

Tags

ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਉਤੇ ਕਾਂਗਰਸ ਨਾਲ ਫਰੈਂਡਲੀ ਮੈਚ ਦੇ ਚਰਚੇ ਰਹੇ ਉਥੇ ਹੀ ਬਾਦਲਾਂ ਉਤੇ ਕੈਪਟਨ ਨਾਲ ਰਲੇ ਹੋਣ ਦੇ ਦੋਸ਼ ਲੱਗਦੇ ਰਹੇ। ਆਪ ਦੇ ਵਿਧਾਇਕ ਆਪਣੀਆਂ ਕੁਰਸੀਆਂ ਬਚਾਉਣ ਲਈ ਕਦੇ ਕਾਂਗਰਸ ਵਿਚ ਅਤੇ ਕਦੇ ਮੁੜ ਆਪ ਵਿਚ ਅਤੇ ਕਦੇ ਸੁਖਪਾਲ ਖਹਿਰਾ ਦੇ ਬਾਗੀ ਧੜ੍ਹੇ ਵਿਚ ਸ਼ਾਮਲ ਹੁੰਦੇ ਰਹੇ। ਦੂਜੇ ਪਾਸੇ ਜੇਕਰ ਵਿਰੋਧੀ ਧਿਰਾਂ ਦੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਉਤੇ ਨਜ਼ਰ ਮਾਰੀ ਜਾਵੇ ਤਾਂ ਪੂਰਾ ਸਾਲ ਦੋਵੇਂ ਧਿਰਾਂ ਕੈਪਟਨ ਸਰਕਾਰ ਨੂੰ ਲੋਕਾਂ ਦੇ ਮੁੱਦਿਆਂ ਉਤੇ ਘੇਰਨ ਵਿਚ ਨਾਕਾਮ ਰਹੀਆਂ ਅਤੇ ਸਰਕਾਰ ਲਈ ਚੁਣੌਤੀ ਨਹੀਂ ਬਣ ਸਕੀਆਂ। ਇਸੇ ਕਾਰਨ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਟਿੱਚ ਨਹੀਂ ਜਾਣਦੇ।

ਕਮਜ਼ੋਰ ਵਿਰੋਧੀ ਧਿਰਾਂ ਕਾਰਨ ਸਰਕਾਰ ਵੀ ਆਪਣੇ ਵਾਅਦਿਆਂ ਨੂੰ ਭੁੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਮੁਕਾਬਲੇ ਸੂਬੇ ਵਿਚ ਅਕਾਲੀ ਦਲ ਨੇ ਤੀਜੀ ਧਿਰ ਹੋਣ ਦੇ ਬਾਵਜੂਦ ਵੀ ਸਰਕਾਰ ਦੇ ਖਿਲਾਫ਼ ਸਰਗਰਮੀਆਂ ਤੇਜ਼ ਰੱਖੀਆਂ ਅਤੇ ਕਈ ਮੁੱਦਿਆਂ ਉਤੇ ਕਈ ਮੰਤਰੀਆਂ ਨੂੰ ਘੇਰਿਆ। ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਸੁਖਪਾਲ ਖਹਿਰਾ ਹੋਰਾਂ ਵਲੋਂ ਬਣਾਈ ਗਈ ਪੰਜਾਬੀ ਏਕਤਾ ਪਾਰਟੀ ਵੀ ਆਪਣੀ ਏਕਤਾ ਕਾਇਮ ਨਾ ਰੱਖ ਸਕੀ। ਖਹਿਰਾ ਧੜ੍ਹੇ ਦੇ ਵਿਧਾਇਕ ਜਿਹੜੇ ਉਸ ਨੂੰ ਕਹਿੰਦੇ ਸਨ ਮਰਾਂਗੇ ਬਈ ਨਾਲ ਤੇਰੇ, ਉਹ ਵੀ ਕਾਂਗਰਸ ਦੀ ਗੱਡੀ ਚੜ੍ਹਦੇ ਬਣੇ। ਅਖ਼ੀਰ ਇਕੱਲੇ ਰਹਿ ਕੇ ਖਹਿਰੇ ਨੇ ਵੀ ਆਪਣੀ ਵਿਧਾਇਕੀ ਬਚਾਉਣ ਲਈ ਅਸਤੀਫਾ ਵਾਪਸ ਲੈਣ ਵਿਚ ਹੀ ਸਿਆਣਪ ਸਮਝੀ।