ਬਾਦਲਾਂ ਦੀ ਬੀ.ਜੇ.ਪੀ. ਦੇ ਖੰਭਾਂ ਹੇਠ ਲੁਕਣ ਦੀ ਖੇਡ ਹੋਈ ਖਤਮ, ਸਿੱਧੂ ਨੂੰ CM ਬਣਾਉਣ ਦੀ ਵਧੀ ਡਿਮਾਂਡ

Tags

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਰਾਰਾ ਝ ਟ ਕਾ ਦਿੱਤਾ ਹੈ। ਅਕਾਲੀ ਲੀਡਰ ਚਾਹੇ ਦਾਅਵਾ ਕਰ ਰਹੇ ਹਨ ਕਿ ਨਾਗਰਿਕਤਾ ਸੋਧ ਕਾਨੂੰਨ ਕਰਕੇ ਉਨ੍ਹਾਂ ਬੀਜੇਪੀ ਨਾਲ ਰਲ ਕੇ ਚੋਣ ਨਹੀਂ ਲੜੀ ਪਰ ਅਸਲੀਅਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ। ਇੱਕ ਪ੍ਰਮੁੱਖ ਪੰਜਾਬੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਮੂਵਾਲੀਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 2013 ਵਿੱਚ ਹੋਈਆਂ ਚੋਣਾਂ ਮੌਕੇ ਹੋਈ ਬੇਇੱਜ਼ਤੀ ਨੂੰ ਨਹੀਂ ਭੁੱਲੇ ਸੀ। ਪਿਛਲੇ ਕਰੀਬ ਇੱਕ ਸਾਲ ਤੋਂ ਉਹ ਦਿੱਲੀ ਦੇ ਵਿਰੋਧੀ ਅਕਾਲੀ ਆਗੂਆਂ ਵਿੱਚ ਸਰਗਰਮ ਸਨ।

ਰਾਮੂਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਦਿੱਲੀ ਵਿਚਲੀ ਰਿਹਾਇਸ਼ ਵਿੱਚ ਆਪਣੇ ਤੋਂ ਸੀਨੀਅਰ ਆਗੂਆਂ ਨੂੰ ਦਫ਼ਤਰ ਵਿੱਚ ਇਕ ਕਤਾਰ ਵਿੱਚ ਖੜ੍ਹਾਉਣ ਤੋਂ ਵੀ ਦੁਖੀ ਸਨ।ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੱਤਾ ਕਟਵਾਉਣ ਵਿੱਚ ਸਾਬਕਾ ਅਕਾਲੀ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਖੇਡ ਖੇਡੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਮੂਵਾਲੀਆ ਨੇ ਹੀ ਬੀਜੇਪੀ ਹਾਈਕਮਾਨ ਨੂੰ ਅਕਾਲੀ ਦਲ ਨਾਲ ਗੱਠਜੋੜ ਨਾਲ ਨਫੇ-ਨੁਕਸਾਨ ਦਾ ਜੋੜਤੋੜ ਸਮਝਾਇਆ। ਇਸ ਬਾਰੇ ਰਾਮੂਵਾਲੀਆ ਨੇ ਖੁਦ ਦਾਅਵਾ ਕੀਤਾ ਹੈ ਕਿ ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਣੀ ਸੀ।