ਭਗਵੰਤ ਮਾਨ ਪੁੱਜ ਗਿਆ ਦਿੱਲੀ, ਮੋਦੀ ਤੇ ਅਮਿਤ ਸ਼ਾਹ ਨਾ ਸੁਣਨ

Tags

ਕਾਂਗਰਸ ਤੇ ਭਾਜਪਾ ਤੋਂ ਬਾਅਦ ਪੰਜਾਬ ਦੇ ਆਪ ਆਗੂ ਵੀ ਦਿੱਲੀ 'ਚ ਡੇਰਾ ਲਾਉਣਗੇ। ਇਹ ਆਗੂ ਦਿੱਲੀ ਦੇ ਸਿੱਖ ਤੇ ਪੰਜਾਬੀ ਖੇਤਰਾਂ 'ਚ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ 'ਚ ਜੁੱਟਣਗੇ। ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਕਈ ਆਗੂ ਦਿੱਲੀ 'ਚ ਸਰਗਰਮ ਹੋ ਗਏ ਹਨ। ਆਗੂ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਸਰਕਾਰ ਤੇ ਹਰਿਆਣਾ 'ਚ ਭਾਜਪਾ ਦੇ ਅਗਵਾਈ ਵਾਲੀ ਸਰਕਾਰ ਦੇ ਵਾਅਦਿਆਂ ਨੂੰ ਹੀ ਹਕੀਕਤ ਲੋਕਾਂ ਤਕ ਪਹੁੰਚਾਉਣਗੇ। ਪਾਰਟੀ ਹਾਈਕਮਾਨ ਨੇ ਆਪ ਆਗੂਆਂ ਦੀ ਘਰ-ਘਰ ਜਾ ਕੇ ਵੋਟਰਾਂ ਤੋਂ ਸੰਪਰਕ ਕਰਨ ਦੀ ਡਿਊਟੀ ਲਗਾਈ ਹੈ।

ਸੰਸਦ ਮੈਂਬਰ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਸਾਰੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ, ਕੋਰ ਕਮੇਟੀ ਦੇ ਮੈਂਬਰਾਂ, ਆਬਜਵਰਾਂ ਦੀ ਦਿੱਲੀ 'ਚ ਡਿਊਟੀ ਲੱਗਾ ਦਿੱਤੀ ਗਈ ਹੈ। ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਕਈ ਵਿਧਾਇਕ ਦਿੱਲੀ ਪਹੁੰਚ ਗਏ ਹਨ, ਜਦਕਿ ਬਾਕੀ ਵਿਧਾਇਕ ਕੁਝ ਦਿਨਾਂ 'ਚ ਦਿੱਲੀ ਜਾਣਗੇ। ਸੂਤਰਾਂ ਮੁਤਾਬਿਕ ਪਾਰਟੀ ਨੇ ਭਗਵੰਤ ਮਾਨ ਤੋਂ ਸਾਰੇ ਹਲਕਿਆਂ 'ਚ ਚੋਣ ਸਭਾਵਾਂ ਕਰਵਾਉਣ ਦੀ ਯੋਜਨਾ ਬਣਾਈ ਹੈ ਕਿ ਉਹ ਘਰ-ਘਰ ਜਾ ਕੇ ਪ੍ਰਚਾਰ ਕਰਨਗੇ।