ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੂਜੀ ਵਾਰ ਭਾਜਪਾ ਸਰਕਾਰ ਬਣ ਚੁੱਕੀ ਹੈ, ਪਰ ਦੇਸ਼ ਦਾ ਹੁਣ ਤੱਕ ਮੋਦੀ ਸਰਕਾਰ ਨੇ ਕੱਖ ਨਹੀਂ ਸਵਾਰਿਆ। ਇਸ ਤੋਂ ਇਲਾਵਾ ਦਿੱਲੀ ਵਿੱਚ ਚੋਣਾਂ ਜਿੱਤਣ ਵਾਸਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਨਾਅਰਾ ਤਿਆਰ ਕੀਤਾ ਹੈ ਕਿ "ਪੰਜਾਂ ਸਾਲ ਦਿੱਲੀ ਬੇਹਾਲ, ਹੁਣ ਨਹੀਂ ਚਾਹੀਦਾ ਕੇਜਰੀਵਾਲ"। ਬੇਸ਼ੱਕ ਭਾਜਪਾ ਮੁਤਾਬਿਕ ਇਹ ਨਾਅਰਾ ਠੀਕ ਹੋਵੇਗਾ, ਪਰ ਦਿੱਲੀ ਦੀ ਜਨਤਾ ਦੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਭਾਜਪਾ ਨੂੰ ਨਕਾਰਣ ਦਾ ਫੈਸਲਾ ਕਰ ਲਿਆ ਗਿਆ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਾਲ 2015 ਵਿੱਚ ਆਮ ਆਦਮੀ ਪਾਰਟੀ ਨੇ 70 ਸੀਟਾਂ ਦੇ ਵਿੱਚੋਂ 67 ਸੀਟਾਂ ਜਿੱਤੀਆਂ ਸਨ ਅਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ ਸਨ।
ਦੱਸ ਇਹ ਵੀ ਦਈਏ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਾਰਜਕਾਲ ਫਰਵਰੀ 2020 ਵਿੱਚ ਖ਼ਤਮ ਹੋ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਅੰਦਰ ਚੋਣਾਂ ਕਰਵਾਉਣ ਸਬੰਧੀ ਜਨਵਰੀ ਦੇ ਦੂਜੇ ਹਫ਼ਤੇ ਹੀ ਐਲਾਨ ਹੋ ਜਾਵੇਗਾ। ਬਾਕੀ ਦੋਸਤੋ, ਕੁੱਲ ਮਿਲਾ ਕੇ "ਆਪ" ਦੀਆਂ ਤਿਆਰੀਆਂ ਤੋਂ ਭਾਜਪਾ ਕਾਫੀ ਜ਼ਿਆਦਾ ਤੰਗ ਹੈ, ਜਿਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿੱਲੀ 'ਚ 'ਆਪ' ਹਰਾਉਣੀ ਕੋਈ 'ਖਾਲਾ ਜੀ ਵਾੜਾ ਨਹੀਂ'।