ਜੇ 8 ਜਨਵਰੀ ਬਣਾ ਰਹੇ ਹੋ ਕਿਧਰੇ ਜਾਣ ਦਾ ਪਲਾਨ, ਘਰੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਲਓ ਖ਼ਬਰ

Tags

"ਅੱਜ ਪੰਜਾਬ ਦੇ ਸਾਰੇ ਜਿਲ੍ਹਿਆਂ (ਕੇਵਲ ਮੋਹਾਲੀ ਨੂੰ ਛੱਡ ਕੇ) ਬਾਕੀ 23 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਭਾਰਤ ਦੇ ਨਾਂਅ ਤੇ ਨੋਟਿਸ, ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਜੋ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ ਹਨ, ਵੱਲੋਂ ਭੇਜਿਆ ਗਿਆ। ਜਿਸ ਵਿੱਚ 8 ਜਨਵਰੀ ਨੂੰ ਪੂਰਨ ਪੇਂਡੂ ਭਾਰਤ ਬੰਦ ਦੇ ਸਬੰਧ ਵਿੱਚ ਉਹਨਾਂ ਨੂੰ ਜਾਣਕਾਰੀ ਦਿੰਦਿਆ ਜਾਣਕਾਰੀ ਦਿੱਤੀ ਗਈ ਕਿ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਜਿਸ ਵਿੱਚ 250 ਦੇ ਕਰੀਬ ਕਿਸਾਨ ਜਥੇਬੰਦੀਆਂ ਸ਼ਾਮਲ ਹਨ ਵੱਲੋਂ 8 ਜਨਵਰੀ ਵਾਲੇ ਪਿੰਡਾਂ ਵਿੱਚ ਕਿਸਾਨਾਂ-ਮਜ਼ਦੁਰਾਂ ਵੱਲੋਂ ਕਾਫ਼ਲੇ ਬੰਨ੍ਹ ਕੇ ਰੈਲੀਆਂ, ਮੀਟਿੰਗਾਂ ਅਤੇ ਝੰਡੇ ਮਾਰਚ ਕਰਦਿਆਂ ਪਿੰਡਾਂ ਚੋਂ ਅਨਾਜ, ਦੁੱਧ, ਸਬਜ਼ੀਆਂ, ਚਾਰਾ ਜਾਂ ਹੋਰ ਕੁੱਝ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਨਾਂ ਹੀ ਪਿੰਡਾਂ ਵਿੱਚ ਕੁੱਝ ਵੜਨ ਦਿੱਤਾ ਜਾਵੇਗਾ।

ਉਥੇ ਪੰਜਾਬ ਵਿੱਚ ਉਸ ਦਿਨ ਪੂਰੇ ਪੰਜਾਬ ਵਿੱਚ ਚਲਦੀ ਹਰ ਤਰਾਂ ਦੀ ਸੜਕੀ ਅਤੇ ਰੇਲ ਆਵਾਜਾਈ ਨੂੰ ਠੱਪ ਕਰਕੇ ਸ਼ਹਿਰੀ ਭਾਰਤ ਨਾਲੋਂ ਵੱਖ ਕਰ ਦਿੱਤਾ ਜਾਵੇਗਾ। ਇਸ ਨੋਟਿਸ ਦਾ ਇੱਕ ਇੱਕ ਉਤਾਰਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰ ਭਾਰਤ, ਦਿੱਲੀ ਨੂੰ ਵੀ ਭੇਜਿਆ ਗਿਆ। ਇਸਦੀ ਜਾਣਕਾਰੀ ਦਿੰਦਿਆਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਦੇ ਕਨਵੀਨਰ ਡਾ: ਦਰਸ਼ਨ ਪਾਲ ਨੇ ਦਿੱਤੀ। ਇਸੇ ਕੜੀ ਵੱਜੋਂ ਅੱਜ ਪਟਿਆਲਾ ਵਿਖੇ ਉਪਰੋਕਤ ਭੂਮਿਕਾ ਵਾਲਾ ਅਪੀਲ ਨੋਟਿਸ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਜੈ ਕਿਸਾਨ ਅੰਦੋਲਨ, ਕੁੱਲ ਹਿੰਦ ਕਿਸਾਨ ਸਭਾ ਅਤੇ ਕਿਸਾਨ ਸਭਾ ਪੰਜਾਬ ਦੇ ਆਗੂ ਵਰਕਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਦੀ ਥਾਂ ਤੇ ਮੈਡਮ ਇਸ਼ਮੀਤ ਵਿਜੈ ਸਿੰਘ ਜੀ. ਏ. ਨੂੰ ਸੌਂਪਿਆ।