ਫਿਰ ਛਾਅ ਗਿਆ ਭਗਵੰਤ ਮਾਨ, ਪੁੱਜੇ ਵਿਧਾਨ ਸਭਾ, ਮਾਰੀ ਦਹਾੜ

Tags

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ 16 ਤੇ 17 ਜਨਵਰੀ ਨੂੰ ਬੁਲਾਇਆ ਗਿਆ ਹੈ। ਇਸ ਦੇ ਪਹਿਲੇ ਦਿਨ ਦਾ ਸੈਸ਼ਨ ਵਿਰੋਧੀ ਧਿਰ 'ਆਪ' ਤੇ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਖਿ ਲਾ ਫ ਕੀਤੇ ਪ੍ਰ ਦ ਰ ਸ਼ ਨ ਕਰਕੇ ਮੁਅੱਤਲ ਹੋ ਗਿਆ। ਇਸ ਦੇ ਦੂਜੇ ਦਿਨ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਵਿਰੋਧੀ ਧਿਰਾਂ ਨੇ ਅੱਜ ਵੀ ਸੂਬਾ ਸਰਕਾਰ ਨੂੰ ਬਿਜਲੀ ਦੇ ਬਿੱਲਾਂ 'ਤੇ ਘੇਰਿਆ ਤੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਖਿਡੌਣੇ ਵਿਖਾਏ। 'ਆਪ' ਨੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਆਖਰਕਾਰ ਵ੍ਹਾਈਟ ਪੇਪਰ ਲਿਆਉਣ ਤੋਂ ਬਾਅਦ ਕੀ ਬਿਜਲੀ ਦੇ ਰੇਟ ਪੰਜਾਬ 'ਚ ਘੱਟ ਜਾਣਗੇ। ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਇਕ ਦਲ ਦੀ ਬੈਠਕ ਭਗਵੰਤ ਮਾਨ ਵੱਲੋਂ ਲਈ ਗਈ।

ਇਸ ਵਿੱਚ ਤੈਅ ਕੀਤਾ ਗਿਆ ਕਿ ਸੀਏਏ, ਐਨਆਰਸੀ ਤੇ ਐਨਪੀਆਰ ਦਾ ਆਮ ਆਦਮੀ ਪਾਰਟੀ ਵਿਧਾਨ ਸਭਾ 'ਚ ਵਿ ਰੋ ਧ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਕਾਨੂੰਨ ਦੇ ਖਿ ਲਾ ਫ ਖੜ੍ਹੀ ਹੋਵੇਗੀ ਤੇ ਲਾਗੂ ਨਾ ਹੋਣ 'ਤੇ ਜ਼ੋਰ ਦੇਵੇਗੀ। ਆਮ ਆਦਮੀ ਪਾਰਟੀ ਨੇ ਬਿਜਲੀ ਦੀਆਂ ਦਰਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਾਹਰ ਪ੍ਰ ਦ ਰ ਸ਼ ਨ ਕੀਤਾ। ਇਸ ਧਰਨੇ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵਿਧਾਇਕਾਂ ਨਾਲ ਸ਼ਾਮਲ ਹੋਏ।

ਅਕਾਲੀ ਦਲ 'ਤੇ ਇ ਲ ਜ਼ਾ ਮ ਲਾਉਂਦੇ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਲੋਕ ਸਭਾ 'ਚ ਇਸ ਬਿੱਲ ਦੀ ਸਪੋਰਟ ਕੀਤੀ ਸੀ। ਉਨ੍ਹਾਂ ਨੇ ਲੋਕ ਸਭਾ 'ਚ ਸੀਏਏ ਦੇ ਹੱਕ 'ਚ ਬੋਲਣ ਤੋਂ ਬਾਅਦ ਪੰਜਾਬ ਆ ਕੇ ਆਪਣਾ ਬਿਆਨ ਬਦਲਿਆ। 'ਆਪ' ਨੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ 'ਤੇ ਵੱਡੇ ਇ ਲ ਜ਼ਾ ਮ ਲਾਉਂਦੇ ਹੋਏ ਕਿਹਾ ਕਿ ਪੰਜਾਬ ਨੂੰ ਲੁੱ ਟ ਣ 'ਚ ਦੋਵਾਂ ਪਾਰਟੀਆਂ ਦਾ ਹੱਥ ਹੈ।