ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਨੂ ਓਪਨ ਚੈਲੰਜ ਕਰਦੇ ਹੋਏ ਕਿਹਾ "ਮੈਂ ਖੁੱਲੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਿੰਮਤ ਨਾਲ ਜਨਤਕ ਬਹਿਸ ਦਾ ਸਦਾ ਦਿੰਦਾ ਹਾਂ, ਕਿ ਉਹ ਭੱਖਦੇ ਮੁੱਦਿਆਂ' ਤੇ ਮੇਰੇ ਨਾਲ ਬਹਿਸ ਕਰ ਲੈਣ ਅਤੇ ਜਨਤਾ ਨੂੰ ਜੱਜ ਬਣਨ ਦੇਣ।ਉਨ੍ਹਾਂ ਅਜਿਹਾ ਕਾਂਗਰਸੀ ਮੰਤਰੀਆਂ ਦੀ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਤੋਂ ਬਾਅਦ ਕਿਹਾ। ਇਸ ਤੇ ਬਾਜਵਾ ਨੇ ਜਵਾਬ ਦਿੰਦੇ ਹੋਏ ਕਿਹਾ ਮੇਰੀ ਜਵਾਬਦੇਹੀ ਪੰਜਾਬ ਦੇ ਲੋਕਾਂ ਪ੍ਰਤੀ ਹੈ ਅਤੇ ਮੈਂ ਕੈਪਟਨ ਦੀਆਂ ਇਨ੍ਹਾਂ ਹਰਕਤਾਂ ਅੱਗੇ ਝੁਕਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਇੰਨੀ ਹਿੰਮਤ ਨਹੀਂ ਕਿ ਮੇਰੇ ਇਲਜ਼ਾਮਾਂ ਦਾ ਖੰਡਨ ਕਰਨ।
ਇਸ ਲਈ ਅਜਿਹਾ ਕਰਨ ਲਈ ਉਨ੍ਹਾਂ ਨੂੰ ਕੈਬਨਿਟ ਦੇ ਸਹਿਯੋਗੀ ਸਾਥੀਆਂ ਦੀ ਜ਼ਰੂਰਤ ਸੀ। ਉਧਰ ਕਾਂਗਰਸੀ ਮੰਤਰੀਆਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਬਾਜਵਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮਾਰਗ ‘ਤੇ ਚਲਦੇ ਦਿਖਾਈ ਦੇ ਰਹੇ ਹਨ। ਕਾਂਗਰਸੀ ਮੰਤਰੀਆਂ ਦਾ ਦੋਸ਼ ਸੀ ਕਿ ਜਿਸ ਤਰ੍ਹਾਂ ਬਾਜਵਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾ ਰਹੇ ਹਨ ਉਹ ਗਲਤ ਤਰੀਕਾ ਹੈ। ਇਸ ਦੌਰਾਨ ਮੰਤਰੀਆਂ ਨੇ ਇਹ ਆਵਾਜ਼ ਚੁੱਕੀ ਕਿ ਜੇ ਬਾਜਵਾ ਨਾਰਾਜ਼ ਹਨ, ਤਾਂ ਉਹ ਇਸ ਨੂੰ ਜਨਤਕ ਮੰਚ' ਤੇ ਨਹੀਂ ਬਲਕਿ ਪਾਰਟੀ ਪਲੇਟਫਾਰਮ 'ਤੇ ਸਾਂਝਾ ਕਰਨ।